ਚੰਡੀਗੜ੍ਹ, 18 ਸੰਤਬਰ

ਅੱਜ ਆਲ ਇੰਡੀਆ ਕਾਂਗਰਸ ਕਮੇਟੀ ਯਾਨੀ AICC ਨੇ ਸ਼ਾਮ 5 ਵਜੇ CLP ਦੀ ਮੀਟਿੰਗ ਸੱਦੀ ਹੈ।

ਮੀਟਿੰਗ ਤੋਂ ਪਹਿਲਾਂ ਸੁਨੀਲ ਜਾਖੜ ਨੇ ਇੱਕ ਟਵੀਟ ਕੀਤਾ ਹੈ।

ਜਾਖੜ ਨੇ ਟਵੀਟ ‘ਚ ਸੀਐਲਪੀ ( CLP) ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਉਸ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਇਸ ਸਮੱਸਿਆ ਲਈ ਇਹ ਸ਼ਾਨਦਾਰ ਹੱਲ ਲੱਭਿਆ ਗਿਆ ਹੈ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨੇ ਨਾ ਸਿਰਫ਼ ਕਾਂਗਰਸ ਵਰਕਰਾਂ ‘ਚ ਜਾਨ ਪਾ ਦਿੱਤੀ ਹੈ ਸਗੋਂ ਅਕਾਲੀ ਦਲ ਨੂੰ ਵੀ ਹਿਲਾ ਦਿੱਤਾ ਹੈ।

Spread the love