ਕਰੋਨਾ ਮਹਾਂਮਾਰੀ ਦੌਰਾਨ ਜ਼ਿਆਦਾਤਰ ਅਮਰੀਕੀ ਬੱਚੇ ਮੋਟਾਪੇ ਦਾ ਸ਼ਿਕਾਰ ਹੋਏ।ਅਮਰੀਕਾ ‘ਚ ਕੀਤੇ ਗਏ ਅਧਿਐਨ ‘ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਕਿ ਬੱਚਿਆਂ ‘ਚ ਮੋਟਾਪਾ ਦਹਾਕਿਆਂ ਤੋਂ ਵੱਧਦਾ ਆ ਰਿਹਾ ਹੈ, ਪਰ ਪਿਛਲੇ ਸਾਲ ਇਹ ਵਾਧਾ ਤੇਜ਼ੀ ਨਾਲ ਹੋਇਆ ਹੈ।

ਮੋਟਾਪਾ ਜ਼ਿਆਦਾ ਤੇਜ਼ੀ ਨਾਲ ਉਨ੍ਹਾਂ ਬੱਚਿਆਂ ‘ਚ ਵਧਿਆ ਹੈ, ਜੋ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੋਟੇ ਸਨ।ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਣਾ ਦਾ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

ਸੀ.ਡੀ.ਸੀ. ਨੇ ਇੱਕ ਰਿਪੋਰਟ ‘ਚ ਦੱਸਿਆ ਕਿ ਪਿਛਲੇ ਸਾਲ ਅਗਸਤ ‘ਚ ਅੰਦਾਜ਼ਨ 22% ਬੱਚੇ ਮੋਟੇ ਸਨ, ਜੋ ਇੱਕ ਸਾਲ ਪਹਿਲਾਂ 19% ਸਨ।

ਮਹਾਮਾਰੀ ਤੋਂ ਪਹਿਲਾਂ, ਉਹ ਬੱਚੇ ਜੋ ਇੱਕ ਸਾਲ ‘ਚ ਔਸਤਨ 3.4 ਪੌਂਡ ਭਾਰ ਨਾਲ ਵਧ ਰਹੇ ਸਨ, ਦਾ ਵਜ਼ਨ ਮਹਾਮਾਰੀ ਦੇ ਦੌਰਾਨ ਵਧ ਕੇ 5.4 ਪੌਂਡ ਹੋ ਗਿਆ।

ਜਦਕਿ ਗੰਭੀਰ ਤੌਰ ‘ਤੇ ਮੋਟੇ ਬੱਚਿਆਂ ਲਈ, ਸਾਲਾਨਾ ਭਾਰ ਵਧਣ ਦੀ ਉਮੀਦ 8.8 ਪੌਂਡ ਤੋਂ 14.6 ਪੌਂਡ ਹੋ ਗਈ ਹੈ।

ਇਸ ਰਿਪੋਰਟ ਤੋਂ ਬਾਅਦ ਮਾਹਰਾਂ ਨੇ ਮਾਪਿਆਂ ਨੂੰ ਵੀ ਬੱਚਿਆਂ ਦਾ ਖਿਆਲ ਰੱਖਣ ਲਈ ਕਿਹਾ ਹੈ।

Spread the love