ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਪਟੀਸ਼ਨ ‘ਚ 15 ਮਹੀਨੇ ਕੈਦ ਦੀ ਸਜ਼ਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ।ਜੁਮਾ ਨੂੰ ਜੁਲਾਈ ‘ਚ ਜੇਲ੍ਹ ਭੇਜਿਆ ਗਿਆ ਸੀ।

ਪਰ ਉਸ ਸਮੇਂ ਤੋਂ ਜ਼ੁਮਾ ਨੂੰ ਇਕ ਅਗਿਆਤ ਬਿਮਾਰੀ ਲਈ ਮੈਡੀਕਲ ਛੁੱਟੀ ਦਿੱਤੀ ਗਈ ਸੀ। ਅਦਾਲਤ ਦੇ ਇਸ ਫੈਸਲੇ ਨਾਲ ਜ਼ੁਮਾ ਦੀ ਮੈਡੀਕਲ ਛੁੱਟੀ ਪ੍ਰਭਾਵਿਤ ਨਹੀਂ ਹੋਵੇਗੀ।

ਸੰਵਿਧਾਨਿਕ ਅਦਾਲਤ ਨੇ ਆਪਣੇ ਆਦੇਸ਼ ‘ਚ ਅਦਾਲਤ ਦੇ ਪਹਿਲਾਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਕਿ ਜੁਮਾ ਨੂੰ 2009-2018 ਤੱਕ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਰਹਿੰਦੇ ਹੋਏ ਸਰਕਾਰ ਤੇ ਰਾਜ ਦੀ ਮਾਲਕੀ ਵਾਲੀਆਂ ਕੰਪਨੀਆਂ ‘ਚ ਵਿਆਪਕ ਭਿ੍ਸ਼ਟਾਚਾਰ ਦੀ ਜਾਂਚ ਦੇ ਕਮਿਸ਼ਨ ‘ਚ ਗਵਾਹੀ ਦੇਣ ਤੋਂ ਇਨਕਾਰ ਕਰਨ ਲਈ ਜੇਲ੍ਹ ਜਾਣਾ ਚਾਹੀਦਾ ਹੈ ।

Spread the love