ਮੁੰਬਈ, 20 ਸਤੰਬਰ

ਅਕਸਰ ਸੁਰਖੀਆਂ ਬਟੋਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕੰਗਨਾ ਨੇ ਮਸ਼ਹੂਰ ਗੀਤਕਾਰ ਅਤੇ ਲੇਖਕ ਜਾਵੇਦ ਅਖਤਰ ‘ਤੇ ਜਬਰਦਸਤੀ ਵਸੂਲੀ ਅਤੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਇਆ ਹੈ।

ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਕਿਹਾ, ‘ਜਾਵੇਦ ਅਖਤਰ ਨੇ ਕੰਗਨਾ ਨੂੰ ਘਰ ਬੁਲਾ ਕੇ ਧਮਕੀ ਦਿੱਤੀ , ਉਹਨੂੰ ਡਰਾਇਆ ਗਿਆ ਤੇ ਕਿਹਾ ਕਿ ਤੂੰ ਆਤਮਹੱਤਿਆ ਕਰ ਲਵੇਗੀ ਅਤੇ ਹਪਰ ਵੀ ਕਈ ਗੱਲਾਂ ਬੋਲੀਆਂ। ਪਰ ਕੰਗਨਾ ਨੇ ਕੁੱਝ ਨਹੀਂ ਕਿਹਾ। ਪਰ ਹੁਣ ਉਸਨੇ ਆਪਣੀ ਸ਼ਿਕਾਇਤ ਵਿੱਚ ਇਹ ਗੱਲ ਦਰਜ ਕਰਵਾਈ ਹੈ।

ਉਸ ਨੇ ਕਿਹਾ, ‘ਜਦੋਂ ਜਾਵੇਦ ਅਖਤਰ ਦਾ ਇਸ ਮਾਮਲੇ ਨਾਲ ਕੋਈ ਲੈਣਾ -ਦੇਣਾ ਨਹੀਂ ਸੀ, ਫਿਰ ਉਹ ਇਸ ਮਾਮਲੇ’ ‘ਚ ਕਿਉਂ ਆਏ। ਕੰਗਨਾ ਨੂੰ ਆਪਣੇ ਘਰ ਕਿਉਂ ਬੁਲਾਇਆ। ਰਿਜ਼ਵਾਨ ਸਿੱਦੀਕੀ ਨੇ ਕਿਹਾ, ‘ਕੰਗਨਾ ਦੀ ਸਿਹਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ .. ਪਰ ਫਿਰ ਵੀ ਮੈਂ ਅੱਜ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕੋਰਟ ਵਿੱਚ ਆਓ ਤਾਂ ਜੋ ਇਹ ਨਾ ਲੱਗੇ ਕਿ ਅਸੀਂ ਨਹੀਂ ਆ ਰਹੇ’

ਕੰਗਨਾ ਵੱਲੋਂ ਪੇਸ਼ ਹੋ ਕੇ ਉਨ੍ਹਾਂ ਨੇ ਅੰਧੇਰੀ ਕੋਰਟ ਦੇ ਜੱਜ ‘ਤੇ ਵੀ ਗੰਭੀਰ ਦੋਸ਼ ਲਗਾਏ। ਕੰਗਨਾ ਦੇ ਵਕੀਲ ਨੇ ਕਿਹਾ, ‘ਜੱਜ ਵਾਰ-ਵਾਰ ਕੰਗਨਾ ਨੂੰ ਅਦਾਲਤ ਵਿੱਚ ਕਿਉਂ ਬੁਲਾ ਰਿਹਾ ਹੈ। ਵਾਰੰਟ ਜਾਰੀ ਕਰਨ ਦੀ ਧਮਕੀ ਦੋ ਵਾਰ ਦਿੱਤੀ ਗਈ ਹੈ । ਮੀਡੀਆ ਕੋਰਟ ਵਿੱਚ ਮੌਜੂਦ ਰਹਿਣਾ ਹੈ। ਜਦੋਂ ਹਰੇਕ ਸੁਣਵਾਈ ਮੌਕੇ ਉਸ ਦੇ ਵਕੀਲ ਅਦਾਲਤ ਵਿੱਚ ਮੌਜੂਦ ਸਨ। ਕੰਗਨਾ ਵੀ ਇਸ ਤੋਂ ਪਹਿਲਾਂ ਇਕ ਵਾਰ ਕੋਰਟ ਚ ਪੇਸ਼ ਹੋ ਚੁੱਕੀ ਸੀ । ਫਿਰ ਵੀ ਕੀ ਲੋੜ ਸੀ ਕੰਗਨਾ ਨੂੰ ਬੁਲਾਉਣ ਦੀ।

ਉਨ੍ਹਾਂ ਕਿਹਾ , ‘ਜੱਜ ‘ਤੇ ਭਰੋਸਾ ਨਹੀਂ ਹੈ । ਕੰਗਨਾ ਨੇ ਜੱਜ ਨੂੰ ਬਦਲਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜਾਵੇਦ ਅਖਤਰ ਵੱਲੋਂ ਕੰਗਨਾ ਰਨੌਤ ਖ਼ਿਲਾਫ਼ ਮਾਣਹਾਨੀ ਦੇ ਕੇਸ ਦੀ ਸੁਣਵਾਈ ਅੱਜ ਅੰਧੇਰੀ ਅਦਾਲਤ ਵਿੱਚ ਹੋਈ। ਕੰਗਨਾ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਈ। ਕੋਰਟ ਵਿੱਚ ਉਸਦੀ ਹਾਜ਼ਰੀ ਮਾਰਕ ਕੀਤੀ ਗਈ , ਜਿਸ ਤੋਂ ਬਾਅਦ ਸੁਣਵਾਈ 1 ਅਕਤੂਬਰ ਤੱਕ ਟਾਲੀ ਗਈ ਹੈ । ਕੰਗਨਾ ਨੇ ਟਰਾਂਸਫਰ ਆਫ ਐਪਲੀਕੇਸ਼ਨ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 15 ਨਵੰਬਰ ਨੂੰ ਹੋਵੇਗੀ।

Spread the love