ਇਟਲੀ ਸਰਕਾਰ ਨੇ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਈ ਅਹਿਮ ਚੁੱਕੇ ਹਨ। ਇਸੇ ਕੜੀ ਤਹਿਤ ਸਰਕਾਰ ਨੇ ਗ੍ਰੀਨ ਪਾਸ ਜਾਰੀ ਕਰਨ ਦੀ ਗੱਲ ਕਹੀ ਤੇ ਸਾਰੇ ਦੇਸ਼ ‘ਚ ਹੁਕਮ ਲਾਗੂ ਕਰ ਦਿੱਤਾ।

ਐਂਟੀ ਕਰੋਨਾ ਵੈਕਸੀਨ ਮੁਹਿੰਮ ਤਹਿਤ ਪੂਰੇ ਦੇਸ਼ ਭਰ ‘ਚ ਟੀਕਾਕਰਨ ਦੇ ਮੰਤਵ ਨਾਲ 15 ਅਕਤੂਬਰ ਤੋਂ ਕੰਮਾਂ-ਕਾਰਾਂ ਤੇ ‘ਗਰੀਨ ਪਾਸ’ ਲਾਜ਼ਮੀ ਹੋਣ ਦੀ ਸ਼ਰਤ ਰੱਖੇ ਜਾਣ ਦੇ ਐਲਾਨ ਨਾਲ ਇੱਥੇ ਕਾਮਿਆਂ ‘ਚ ਇਕ ਤਰ੍ਹਾਂ ਨਾਲ ਹਫੜਾ-ਦਫੜੀ ਮਚ ਗਈ ਹੈ ।

ਦੱਸਣਯੋਗ ਹੈ ਕਿ ਯੂਰਪੀਅਨ ਕਮਿਸ਼ਨ ਦੇ ਨਿਯਮਾਂ ਤਹਿਤ ਇਟਲੀ ‘ਚ ਦੋਵੇਂ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ‘ਗਰੀਨ ਪਾਸ’ ਜਾਰੀ ਕੀਤਾ ਜਾਂਦਾ ਹੈ ।

ਇਸ ਪਾਸ ਨੂੰ ਰੱਖਣ ਵਾਲੇ ਵਿਅਕਤੀ ਨੂੰ ਹੀ ਜਨਤਕ ਥਾਂਵਾਂ ‘ਤੇ ਤੁਰਨ-ਫਿਰਨ ਦੀ ਇਜਾਜ਼ਤ ਹੈ । ਹੁਣ ਇਹ ਪਾਸ ਕੰਮਾਂ ‘ਤੇ ਜਾਣ ਲਈ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕਾਮਿਆਂ ਦੀ ਚਿੰਤਾ ਵਧੀ ਹੈ ਅਤੇ ਹੁਣ ਉਹ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਲਈ ਇਟਲੀ ਦੇ ਸਿਹਤ ਵਿਭਾਗ ਤੋਂ ਬੁਕਿੰਗ ਲੈਣ ਲੱਗੇ ਹਨ ।

ਬਹੁਤ ਸਾਰੇ ਲੋਕ ਇਸ ‘ਗਰੀਨ ਪਾਸ’ ਦੇ ਵਿਰੋਧ ਵਿਚ ਦਿਖਾਈ ਦੇ ਰਹੇ ਹਨ ਅਤੇ ਇਸ ਨੂੰ ਮਹਿਜ ਸਰਕਾਰੀ ਡਰਾਮਾ ਦੱਸ ਰਹੇ ਹਨ ।

ਇਸੇ ਪ੍ਰਕਾਰ ਇਟਲੀ ਦੇ ਮਿਲਾਨ ਅਤੇ ਰੋਮ ਸ਼ਹਿਰਾਂ ‘ਚ ਇਸ ‘ਗਰੀਨ ਪਾਸ’ ਦੇ ਵਿਰੋਧ ‘ਚ ਪ੍ਰਦਰਸ਼ਨ ਵੀ ਹੋਏ ਅਤੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ, ਸਿਹਤ ਮੰਤਰੀ ਰੋਬੇਰਟੋ ਸਪੇਰਾਸਾ ਦੀ ਇਸ ਨੀਤੀ ਦੀ ਆਲੋਚਨਾ ਕਰਦਿਆਂ ਸਰਕਾਰ ਵਿਰੋਧੀ ਆਪਣਾ ਰੋਹ ਜ਼ਾਹਿਰ ਕੀਤਾ ।

Spread the love