ਨਵੀਂ ਦਿੱਲੀ, 20 ਸਤੰਬਰ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ‘ਤੇ ਬਸਪਾ ਸੁਪਰੀਮੋ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਜ਼ੋਰਦਾਰ ਹਮਲਾ ਬੋਲਿਆ ਹੈ।

ਮਾਇਆਵਤੀ ਨੇ ਕਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਮੁੱਖ ਮੰਤਰੀ ਬਦਲਣਾ ਕਾਂਗਰਸ ਦਾ ਚੋਣ ਹੱਥਕੰਡਾ ਹੈ।

ਚੰਨੀ ਨੂੰ ਕੁਝ ਸਮੇਂ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ। ਕਾਂਗਰਸ ਸਿਰਫ ਗੈਰ-ਦਲਿਤਾਂ ਦੀ ਅਗਵਾਈ ਵਿੱਚ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜੇ ਵੀ ਦਲਿਤਾਂ ‘ਤੇ ਯਕੀਨ ਨਹੀਂ ਹੈ।

ਕਾਂਗਰਸ ਨੂੰ ਸਿਰਫ਼ ਔਖੇ ਵੇਲੇ ਹੀ ਦਲਿਤ ਚੇਤੇ ਆਉਂਦੇ ਹਨ। ਪੰਜਾਬ ‘ਚ ਕਾਂਗਰਸ ਮੁਸ਼ਕਲ ‘ਚ ਫਸੀ ਨੂੰ ਦਲਿਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਸੇ ਕਾਰਨ ਪੰਜਾਬ ਦੇ ਦਲਿਤਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਪੰਜਾਬ ਚੋਣਾਂ ਵਿੱਚ ਦਲਿਤ ਕਾਰਡ ਖੇਡਦੇ ਹੋਏ ਮਾਇਆਵਤੀ ਨੇ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਕਾਂਗਰਸ ਦੀ ਇੱਕ ਚੋਣ ਚਾਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਫੈਸਲਾ ਚੋਣ ਲਾਭ ਲੈਣ ਲਈ ਲਿਆ ਹੈ।

Spread the love