90 ਬਿਲੀਅਨ ਆਸਟਰੇਲੀਅਨ ਡਾਲਰ ਦੀ ਪਣਡੁੱਬੀ ਸੌਦਾ ਹੱਥੋਂ ਨਿਕਲ ਜਾਣ ਤੋਂ ਬਾਅਦ ਫਰਾਂਸ ਦੀ ਰਾਜਨੀਤੀ ‘ਚ ਉੱਥਲ -ਪੁਥਲ ਵਿੱਚ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਪਣੀ ਛਵੀ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਦਾ ਨੁਕਸਾਨ ਨਿਯੰਤਰਣ ਕਰਨ ਵਿੱਚ ਲੱਗੇ ਹੋਏ ਹਨ।

ਉਧਰ ਦੂਸਰੇ ਪਾਸੇ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ।

ਇਸ ਫੈਸਲੇ ਤੋਂ ਬਾਅਦ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨੇ ਕਿਹਾ ਕਿ ਇਹ ਫੈਸਲਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲਿਆ ਹੈ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਫਰਾਂਸ ਦੇ ਇਸ ਕਦਮ ਨੂੰ ਬੁਰਾ ਦੱਸਿਆ ਹੈ।ਅਮਰੀਕਾ ਨੇ ਕਿਹਾ ਸੀ ਕਿ ਉਹ ਮਤਭੇਦਾਂ ਨੂੰ ਸੁਲਝਾਉਣ ਲਈ ਫਰਾਂਸ ਨਾਲ ਗੱਲਬਾਤ ਜਾਰੀ ਰੱਖਣਗੇ।

ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸੇ ਪੇਨ ਨੇ ਕਿਹਾ ਕਿ ਉਨ੍ਹਾਂ ਨੂੰ ਫਰਾਂਸ ਨਾਲ ਚੰਗੇ ਸਬੰਧਾਂ ਦੀ ਉਮੀਦ ਹੈ, ਪਰ ਰਾਜਦੂਤ ਨੂੰ ਬੁਲਾਉਣਾ ਚੰਗਾ ਨਹੀਂ ਹੈ।

ਇਸ ਮਾਮਲੇ ‘ਤੇ ਹੁਣ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਪ੍ਰਤੀਕਿਿਰਆ ਦੀ ਸਾਹਮਣੇ ਆਈ ਹੈ।

ਮੌਰੀਸਨ ਨੇ ਕਿਹਾ ਕਿ ਫਰਾਂਸ ਨੂੰ ਪਤਾ ਹੋਵੇਗਾ ਕਿ ਆਸਟ੍ਰੇਲੀਆ ਨੂੰ ਇੱਕ “ਡੂੰਘੀ ਅਤੇ ਗੰਭੀਰ ਚਿੰਤਾ” ਸੀ ਕਿ ਪੈਰਿਸ ਜਿਹੜੇ ਪਣਡੁੱਬੀ ਬੇੜੇ ਨੂੰ ਬਣਾ ਰਿਹਾ ਹੈ ਉਹ ਆਸਟ੍ਰੇਲੀਆਈ ਜ਼ਰੂਰਤਾਂ ਨੂੰ ਪੂਰਾ ਨਹੀਂ ਕਰੇਗਾ।

ਦਰਅਸਲ ਕੈਨਬਰਾ ਵੱਲੋਂ ਪੈਰਿਸ ਨਾਲ ਪਣਡੁੱਬੀ ਬਣਾਉਣ ਦੇ ਸਮਝੌਤੇ ਨੂੰ ਰੱਦ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਹੋ ਗਏ ਹਨ।

ਫਰਾਂਸ ਨੇ ਆਸਟ੍ਰੇਲੀਆ ‘ਤੇ 12 ਰਵਾਇਤੀ ਡੀਜ਼ਲ-ਬਿਜਲੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਦੇ ਨੇਵਲ ਗਰੁੱਪ ਨਾਲ 90 ਅਰਬ ਆਸਟ੍ਰੇਲੀਅਨ ਡਾਲਰ ਦੇ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਇਰਾਦਿਆਂ ਨੂੰ ਲੁਕਾਉਣ ਦਾ ਦੋਸ਼ ਲਾਇਆ ਹੈ।

ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਜਿਸ ਤਰ੍ਹਾਂ ਦੀਆਂ ਪਣਡੁੱਬੀਆਂ ਦੀ ਲੋੜ ਹੈ, ਫਰਾਂਸ ਦੁਆਰਾ ਬਣਾਈਆਂ ਜਾ ਰਹੀਆਂ ਪਣਡੁੱਬੀਆਂ ਉਸ ਕਿਸਮ ਦੀਆਂ ਨਹੀਂ ਸਨ।

ਮੌਰੀਸਨ ਨੇ ਕਿਹਾ,“ਫਰਾਂਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਨੂੰ ਹਮਲਾਵਰ ਸ਼੍ਰੇਣੀ ਦੀਆਂ ਪਣਡੁੱਬੀਆਂ ਬਾਰੇ ਡੂੰਘੀ ਅਤੇ ਗੰਭੀਰ ਚਿੰਤਾ ਸੀ ਕਿਉਂਕਿ ਉਹ ਸਾਡੇ ਰਣਨੀਤਕ ਹਿੱਤਾਂ ਦੇ ਅਨੁਕੂਲ ਨਹੀਂ ਸਨ।

ਹੁਣ ਆਉਣ ਵਾਲੇ ਸਮੇਂ ‘ਚ ਇਸ ਡੀਲ ਦੇ ਰੱਦ ਹੋਣ ਦਾ ਪ੍ਰਭਾਵ ਸਿੱਧੇ ਤੌਰ ‘ਤੇ ਪੈਣ ਦੀ ਸੰਭਾਵਨਾ ਹੈ।

Spread the love