ਰੂਸ ਦੀ ਪਰਮ ਯੂਨੀਵਰਸਿਟੀ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ 8 ਵਿਦਿਆਰੀਥੀਆਂ ਦੀ ਮੌਤ ਹੋ ਗਈ ਜਦਕਿ 6 ਜ਼ਖਮੀ ਹੋਏ ਹਨ।

ਸੁਰੱਖਿਆ ਬਲਾਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਹੈ।ਹਮਲਾਵਰ ਦੀ ਪਛਾਣ ਤੈਮੂਰ ਬੇਕਮਾਨਸੁਰੋਵ ਵਜੋਂ ਹੋਈ ਹੈ।

ਹਾਲਾਂਕਿ ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੈ।

ਪੇਰਮ ਯੂਨੀਵਰਸਿਟੀ ਰੂਸ ਤੋਂ 1,300 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪ੍ਰਸ਼ਾਸ਼ਨ ਨੂੰ ਉਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਰੂਸੀ ਜਾਂਚ ਏਜੰਸੀਆਂ ਨੇ ਇਸ ਅਪਰਾਧ ਨੂੰ ਗੰਭੀਰ ਦੱਸਿਆ।ਦੱਸਿਆ ਇਹ ਵੀ ਜਾ ਰਿਹਾ ਕਿ ਹਮਲਾਵਰ ਪੇਰਮ ਯੂਨੀਵਰਸਿਟੀ ਦਾ ਵਿਦਿਆਰਥੀ ਹੈ।

ਦੂਸਰੇ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਗੋਲੀਬਾਰੀ ਦੌਰਾਨ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਪਹਿਲੀ ਮੰਜ਼ਲ ਦੀਆਂ ਖਿੜਕੀਆਂ ਤੋਂ ਛਾਲ ਮਾਰ ਰਹੇ ਹਨ।

ਰੂਸ ਵਿੱਚ ਹਥਿਆਰ ਖਰੀਦਣਾ ਆਮ ਤੌਰ ਤੇ ਸੌਖਾ ਨਹੀਂ ਹੁੰਦਾ, ਪਰ ਜਿਹੜੇ ਲੋਕ ਸ਼ਿਕਾਰ ਕਰਨ ਜਾਂ ਖੇਡ ਗਤੀਵਿਧੀਆਂ ਕਰਨ ਦੇ ਸ਼ੌਕੀਨ ਹਨ ਉਹ ਇਸਨੂੰ ਖਰੀਦ ਸਕਦੇ ਹਨ ਪਰ ਹੁਣ ਪੁਲਿਸ ਵੱਖ ਵੱਖ ਥਿਊਰੀਆਂ ‘ਤੇ ਕੰਮ ਕਰ ਰਹੀ ਹੈ।

Spread the love