ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਨਵੀਂ ਅੰਤਰਰਾਸ਼ਟਰੀ ਯਾਤਰਾ ਨੀਤੀ ਦਾ ਐਲਾਨ ਕੀਤਾ।

ਇਸ ਨੇੜੇ ਤਹਿਤ ਕਰੋਨਾ ਮਹਾਮਾਰੀ ਦੇ ਚੱਲਦਿਆਂ ਵਿਦੇਸ਼ੀ ਨਾਗਰਿਕਾਂ ‘ਤੇ ਲਗਾਈ ਗਈ ਪਾਬੰਦੀ ਦੇ ਮਾਮਲੇ ‘ਚ ਨਵੰਬਰ ਤੋਂ ਛੋਟ ਦੇਣ ਦਾ ਐਲਾਨ ਗਿਆ ਪਰ ਇਸ ਦੀਆਂ ਕੱੁਝ ਸ਼ਰਤਾਂ ਹੋਣਗੀਆਂ।

ਨਵੰਬਰ ਤੋਂ ਕਰੋਨਾ ਰੋਕੂ ਟੀਕੇ ਦੀ ਪੂਰੀ ਡੋਜ਼ ਲੈਣ ਵਾਲੇ ਲੋਕਾਂ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਮਨਜ਼ੂਰੀ ਹੋਵੇਗੀ।

ਵ੍ਹਾਈਟ ਹਾਊਸ ਦੇ ਕੋਆਰਡੀਨੇਟਰ ਜੈਫ ਜੈਂਟਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਪੂਰੇ ਟੀਕਾਕਰਨ ਨਾਲ ਹੀ ਤਿੰਨ ਦਿਨ ਪਹਿਲਾਂ ਨੈਗੇਟਿਵ ਕਰੋਨਾ ਜਾਂਚ ਰਿਪੋਰਟ ਦਿਖਾਉਣੀ ਪਵੇਗੀ।

ਜੈਂਟਸ ਨੇ ਕਿਹਾ ਕਿ ਏਅਰਲਾਈਨਜ਼ ਨੂੰ ਯਾਤਰੀਆਂ ਤੋਂ ਉਨ੍ਹਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ ਤਾਂ ਜੋ ਇਨਫੈਕਸ਼ਨ ਦਾ ਪਤਾ ਚੱਲਣ ‘ਤੇ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ।

ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਬਿਨਾਂ ਟੀਕਾ ਲਗਵਾਏ ਵਾਪਸ ਜਾਣ ਵਾਲੇ ਅਮਰੀਕੀ ਨਾਗਰਿਕਾਂ ਲਈ ਵੀ ਜਾਂਚ ਦੇ ਨਿਯਮ ਸਖ਼ਤ ਕੀਤੇ ਹਨ।

Spread the love