ਸ੍ਰੀ ਆਨੰਦਪੁਰ ਸਾਹਿਬ , 21 ਸਤੰਬਰ

ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਭਾਰੀ ਮੀਂਹ ਦੌਰਾਨ ਸ੍ਰੀ ਨੈਣਾਂ ਦੇਵੀ ਮਾਤਾ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਮੁੜ ਆਪਣੇ ਘਰ ਨੂੰ ਆ ਰਹੀ ਸੀ ਤਾਂ ਚਲਦੀ ਕਾਰ ਦੇ ਉੱਤੇ ਦੋ ਵੱਡੇ ਦਰੱਖਤ ਗਿਰ ਗਏ ਜਿਸ ਕਾਰਨ ਕਾਰ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭਰਤੀ ਕਰਵਾਇਆ। ਭਾਰੀ ਦਰੱਖਤ ਡਿੱਗਣ ਦਾ ਕਾਰਨ ਬਰਸਾਤ ਦਾ ਮੌਸਮ ਦੱਸਿਆ ਜਾ ਰਿਹਾ ਹੈ ਕਿਉਂਕਿ ਦਰੱਖ਼ਤ ਜੜ੍ਹਾਂ ਸਮੇਤ ਮਿੱਟੀ ਪੋਲੀ ਹੋਣ ਕਾਰਨ ਸੜਕ ਵਾਲੀ ਸਾਈਡ ਨੂੰ ਹੀ ਡਿੱਗ ਗਿਆ। ਜਿਸ ਦੇ ਥੱਲੇ ਇਨੋਵਾ ਗੱਡੀ ਆ ਗਈ ਤੇ ਮੌਕੇ ਤੇ ਗੱਡੀ ਦੀ ਛੱਤ ਵੀ ਧੱਸ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਦਰੱਖ਼ਤ ਅਤੇ ਗੱਡੀ ਨੂੰ ਸਾਈਡ ਤੇ ਕਰਨ ਲਈ ਵੱਡੀ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ।

ਅੱਧਾ ਘੰਟਾ ਤੋਂ ਵੱਧ ਦੇ ਸਮਾਂ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਮੁੱਖ ਮਾਰਗ ਤੇ ਜਾਮ ਲੱਗਿਆ ਰਿਹਾ। ਇਸ ਮੌਕੇ ਕਾਰ ਸਵਾਰ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੁਧਿਆਣਾ ਦੇ ਵਾਸੀ ਹਨ ਜੋ ਸ੍ਰੀ ਨੈਣਾ ਦੇਵੀ ਵਿਖੇ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਚਲਦੀ ਗੱਡੀ ਤੇ ਇਕੋ ਦਮ ਦਰਖਤ ਡਿੱਗ ਜਾਣ ਨਾਲ ਵਾਲ ਵਾਲ ਬਚਾਅ ਹੋ ਗਿਆ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਨੱਕ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

Spread the love