ਨਵੀਂ ਦਿੱਲੀ , 21 ਸਤੰਬਰ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਬੋਲਦੇ ਹਨ ਹਰੀਸ਼ ਰਾਵਤ।

ਰਾਵਤ ਨੇ ਪਾਕਿਸਤਾਨ ਦੇ ਪੀਐੱਮ ਨਾਲ ਦੋਸਤੀ ਦੇ ਇਲਜ਼ਾਮਾਂ ‘ਤੇ ਸਿੱਧੂ ਦਾ ਬਚਾਅ ਕੀਤਾ ਹੈ । ਰਾਵਤ ਨੇ ਸਿੱਧੂ ‘ਤੇ ਸਵਾਲ ਚੁੱਕਣ ਵਾਲੀ ਭਾਜਪਾ ਨੂੰ ਵੀ ਸਵਾਲ ਪੁੱਛੇ ਹਨ।

ਰਾਵਤ ਨੇ ਟਵੀਟ ਕਰ ਭਾਜਪਾ ਨੂੰ ਇੱਕ ਸਵਾਲ ਪੁੱਛਿਆ ਕਿ ਜੇ ਪ੍ਰਧਾਨ ਮੰਤਰੀ ਮੋਦੀ ਨਾਵਾਜ ਸ਼ਰੀਫ ਦੇ ਗਲੇ ਮਿਲਦੇ ਤਾਂ ਉਹ ਦੇਸ਼ ਦੇ ਕੰਮ ਹਨ ਪਰ ਜੇ ਕੋਈ ਵਿਅਕਤੀ ਅਪਣੇ ਧਾਰਮਿਕ ਸਥਾਨ ਦਾ ਲਾਂਘਾ ਖੋਲ੍ਹਣ ਲਈ ਆਪਣੇ ਦੂਜੇ ਪੰਜਾਬੀ ਭਰਾ ਜੋ ਪਾਕਿ ਫੌਜ ਦੇ ਜਨਰਲ ਹਨ, ਉਨ੍ਹਾਂ ਨੂੰ ਗਲੇ ਮਿਲਦਾ ਹੈ ਤਾਂ ਉਸ ਵਿਚ ਦੇਸ਼ ਧ੍ਰੋਹ ?

ਇਹ ਕਿਹੋ ਜਿਹਾ ਦੋਹਰਾ ਮਾਪਦੰਡ ਹੈ, ਭਾਜਪਾ ਜ਼ਰਾ ਇਸਨੂੰ ਸਮਝੇ । ਪਰ ਇੱਥੇ ਹੁਣ ਸਵਾਲ ਇਹ ਉਠ ਰਿਹਾ ਕਿ ਰਾਵਤ ਇਸ਼ਾਰਾ ਕਿਸ ਪਾਸੇ ਕਰ ਰਹੇ ਨੇ ਕਿਉਂਕਿ ਪਿਛਲੇ ਦਿਨੀਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਦੋਸਤੀ ਨੂੰ ਲੈ ਕੇ ਸਵਾਲ ਚੁੱਕੇ ਸੀ ਨੇ ਕਿਹਾ ਸੀ। ਹੁਣ ਸਵਾਲ ਇਹ ਉਠਦਾ ਕਿ ਭਾਜਪਾ ਨੂੰ ਸਵਾਲ ਕਰਦੇ ਹੋਏ ਰਾਵਤ ਨਿਸ਼ਾਨਾ ਕੈਪਟਨ ‘ਤੇ ਸਾਧ ਰਹੇ ਹਨ । ਤੁਹਾਨੂੰ ਦੱਸਦੇ ਹਾਂ ਕਿ ਰਾਵਤ ਨੇ ਟਵੀਟ ਕਰਕੇ ਕੀ ਲਿਖਿਆ ।

ਰਾਵਤ ਨੇ ਲਿਖਿਆ – ਭਾਜਪਾ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਇੱਕ ਸਵਾਲ ,ਅੱਜ ਉਨ੍ਹਾਂ ਨੂੰ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਰੜਕ ਰਹੀ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ‘ਚ ਨੇ ਪਰ ਜਦੋਂ ਬੀਜੇਪੀ ‘ਚ ਸੰਸਦ ਮੈਂਬਰ ਸਨ ਤਾਂ ਉਦੋਂ ਬੀਜੇਪੀ ਸਿੱਧੂ ਨੂੰ ਆਪਣਾ ਤਾਰਨਹਾਰ ਮੰਨਦੀ ਸੀ ਉਸ ਵੇਲੇ ਤਾਂ ਸਿੱਧੂ ਦੀ ਇਮਰਾਨ ਖਾਨ ਨਾਲ ਗੂੜੀ ਦੋਸਤੀ ਸੀ ਮੋਦੀ ਜੇ ਨਵਾਜ਼ ਸ਼ਰੀਫ਼ ਦੇ ਗਲੇ ਮਿਲਦੇ ਨੇ ਘਰ ਜਾ ਕੇ ਬਿਰਯਾਨੀ ਖਾਂਦੇ ਨੇ ਤਾਂ ਉਹ ਦੇਸ਼ ਦੇ ਕੰਮ ਹਨ ਪਰ ਜੇ ਸਿੱਧੂ ਆਪਣੇ ਧਾਰਮਿਕ ਸਥਾਨ ਦਾ ਲਾਂਘਾ ਖੋਲ੍ਹਣ ਲਈ ਆਪਣੇ ਦੂਜੇ ਪੰਜਾਬੀ ਭਰਾ ਜੋ ਪਾਕਿ ਫੌਜ ਦੇ ਜਨਰਲ ਹਨ, ਉਨ੍ਹਾਂ ਨੂੰ ਗਲੇ ਮਿਲਦਾ ਹੈ ਤਾਂ ਉਸ ‘ਚ ਦੇਸ਼ ਧ੍ਰੋਹ ? ਇਹ ਕਿਹੋ ਜਿਹਾ ਡਬਲ ਸਟੈਂਡਰਡ ਹੈ।

Spread the love