ਚੰਡੀਗੜ੍ਹ, 21 ਸਤੰਬਰ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਅਕਾਲੀ ਦਲ ਨੂੰ ਕਿਸਾਨਾਂ ਤੋਂ ਮੁਆਫੀ ਮੰਗਣ ਨੂੰ ਕਿਹਾ ।

ਦਰਅਸਲ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਦਲ ਨੇ ਕਿਸਾਨਾਂ ਲਈ ਸ਼ਰਾਰਤੀ ਅਨਸਰ ,ਗੁੰਡੇ, ਲੁਟੇਰੇ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ ਜਿਸਨੂੰ ਲੈ ਕੇ ਰਾਜੇਵਾਲ ਨੇ ਅਕਾਲੀਆਂ ‘ਤੇ ਅੰਦੋਲਨ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਤੇ ਹੁਣ ਕੁਲਤਾਰ ਸਂਧਵਾਂ ਨੇ ਮੰਗ ਕੀਤੀ ਕਿ ਕਿਸਾਨਾਂ ਲਈ ਵਰਤੀ ਅੱਤ ਦਰਜੇ ਦੀ ਮਾੜੀ, ਘਟੀਆ ਸ਼ਬਦਾਵਲੀ ਲਈ ਤੁਰੰਤ ਸ਼੍ਰੋਮਣੀ ਅਕਾਲੀ ਦਲ ਮੁਆਫੀ ਮੰਗੇ ਤੇ ਆਪਣੀਆਂ ਗਲਤੀਆਂ ਦਾ ਪਸਚਾਤਾਪ ਕਰੇ।

Spread the love