ਅੰਮ੍ਰਿਤਸਰ, 22 ਸਤੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਹੁਦਾ ਸੰਭਾਲਦੇ ਹੀ ਲਗਾਤਾਰ ਕੈਪਟਨ ਦੇ ਕਰੀਬੀ ਅਧਿਕਾਰੀਆਂ ਨੂੰ ਝਟਕਾ ਦੇ ਰਹੇ ਹਨ।

ਇਸੇ ਕੜੀ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਬਦਲ ਦਿੱਤਾ ਗਿਆ ਹੈ। ਹੁਣ ਦਿਨੇਸ਼ ਬੱਸੀ ਦੀ ਜਗ੍ਹਾ ਦਮਨਦੀਪ ਸਿੰਘ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਅੱਜ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ।

ਤੁਹਾਨੂੰ ਦੱਸ ਦੇਈਏ ਕਿ ਦਮਨਦੀਪ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਖਾਸ ਮੰਨੇ ਜਾਂਦੇ ਹਨ। ਉਧਰ ਬਟਾਲਾ ਇੰਪਰੂਵਮੈਂਟ ਟਰੱਸਟ ‘ਚ ਵੀ ਉਲਟਫੇਰ ਦੇਖਣ ਨੂੰ ਮਿਲੀਆ । ਪਵਨ ਕੁਮਾਰ ਪੰਮਾ ਦੀ ਥਾਂ ਕਸਤੂਰੀ ਲਾਲ ਨੂੰ ਮੁੜ ਚੇਅਰਮੈਨ ਲਗਾਇਆ ਗਿਆ ਹੈ ਕੁਝ ਦਿਨ ਪਹਿਲਾਂ ਹੀ ਪਵਨ ਕੁਮਾਰ ਚੇਅਰਮੈਨ ਬਣੇ ਸੀ। ਪ੍ਰਤਾਪ ਬਾਜਵਾ ਪਵਨ ਕੁਮਾਰ ਦੇ ਕਰੀਬੀ ਦੱਸੇ ਜਾ ਰਹੇ ਨੇ ਤੇ ਕਸਤੂਰੀ ਲਾਲ ਤ੍ਰਿਪਤ ਬਾਜਵਾ ਦੇ ਕਰੀਬੀ ਦੱਸੇ ਜਾ ਰਹੇ ਹਨ।

Spread the love