ਲੁਧਿਆਣਾ, 22 ਸਤੰਬਰ

ਕਰੋਨਾ ਮਹਾਂਮਾਰੀ ਅਜੇ ਤੱਕ ਖਤਮ ਨਹੀਂ ਹੋਈ, ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਕਿ ਹੁਣ ਇੱਕ ਹੋਰ ਭਿਆਨਕ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ।

ਪੰਜਾਬ ‘ਚ ਇੱਕ ਸਕ੍ਰਬ ਟਾਈਫਸ (Scrub Typhus) ਨਾਮਕ ਬਿਮਾਰੀ ਨੇ ਹੁਣ ਲੋਕਾਂ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਦੇਈਏ ਕਿ ਇਹ ਬਿਮਾਰੀ ਜ਼ਿਆਦਾਤਰ ਪਹਾੜੀ ਇਲਾਕਿਆਂ ਵਿੱਚ ਪਾਈ ਜਾਂਦੀ ਹੈ।

ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਲੁਧਿਆਣਾ ਦੇ ਡਾਕਟਰ ਰਮੇਸ਼ ਭਗਤ ਨੇ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਪਹਾੜੀ ਇਲਾਕੇ ਵਿੱਚ ਪਾਈ ਜਾਂਦੀ ਹੈ। ਅਤੇ ਇੱਕ ਤਰ੍ਹਾਂ ਦੇ ਕੀੜੇ ਦੇ ਕੱਟਣ ਨਾਲ ਹੁੰਦੀ ਹੈ ਕੀੜੇ ਦੇ ਕੱਟਣ ਤੋ ਬਾਅਦ ਕਾਲੇ ਰੰਗ ਦੇ ਨਿਸ਼ਾਨ ਬਣ ਜਾਦਾ ਹੈ।

ਉਨ੍ਹਾਂ ਕਿਹਾ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਭਾਵੇਂ ਲੁਧਿਆਣਾ ਵਿੱਚ ਹੁਣ ਤੱਕ ਇਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਪਰ ਫੇਰ ਵੀ ਸਾਰੇ ਹਸਪਤਾਲਾਂ ਨੂੰ ਸਚੇਤ ਕੀਤਾ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸੇਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ।

ਉਨ੍ਹਾਂ ਇਹ ਵੀ ਦੱਸਿਆ ਕਿ ਇਲਾਜ ਨਾ ਕਰਾਉਣ ਉਪਰੰਤ ਦਿਲ , ਲਿਵਰ ਅਤੇ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ। ਡਾਕਟਰਾਂ ਮੁਤਾਬਿਕ ਜੇਕਰ ਧਿਆਨ ਨਾ ਦਿੱਤਾ ਤਾਂ ਜਾਨ ਵੀ ਜਾ ਸਕਦੀ ਹੈ। ਉੱਥੇ ਹੀ ਡਾਕਟਰ ਰਮੇਸ਼ ਨੇ ਬਿਮਾਰੀ ਦਾ ਖਦਸ਼ਾ ਜਤਾਉਂਦਿਆਂ ਬੀਮਾਰੀ ਦੇ ਲੱਛਣਾਂ ਅਤੇ ਬਚਣ ਦੇ ਤਰੀਕੇ ਦੱਸੇ।

ਡਾਕਟਰ ਰਮੇਸ਼ ਨੇ ਦੱਸਿਆ ਕਿ ਬਿਮਾਰੀ ਜ਼ਿਆਦਾਤਰ ਪਹਾੜੀ ਇਲਾਕੇ ਵਿੱਚ ਪਾਈ ਜਾਂਦੀ ਹੈ। ਅਤੇ ਇੱਕ ਤਰ੍ਹਾਂ ਦੇ ਕਟਾਣੂ ਦੇ ਕੱਟਣ ਨਾਲ ਹੁੰਦੀ ਹੈ। ਅਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

Spread the love