ਅੰਮ੍ਰਿਤਸਰ , 22 ਸਤੰਬਰ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਚਰਨਜੀਤ ਸਿੰਘ ਚੰਨੀ ਦੇ ਨਾਲ ਕਾਗਰਸ਼ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਉਮ ਪ੍ਰਕਾਸ਼ ਸੋਨੀ ਤੋਂ ਇਲਾਵਾ ਕਾਗਰਸ਼ ਦੇ ਕਈ ਵਿਧਾਇਕ , ਆਗੂ ਅਤੇ ਵਰਕਰ ਮੌਜੂਦ ਰਹੇ। ਜਿੱਥੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਅਸੀ ਅੱਜ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੇ ਹਾਂ।

ਇਸ ਮੌਕੇ ਚਰਨਜੀਤ ਚੰਨੀ ਨੇ ਕਿਹਾ ਹਰ ਧਰਮ ਦਾ ਸਤਿਕਾਰ ਹੋਵੇਗਾ ਤੇ ਰਾਜ ਧਰਮ ਮੁਤਾਬਕ ਚੱਲੇਗਾ। ਚੰਨੀ ਨੇ ਇਹ ਵੀ ਦਾਅਵਾ ਕੀਤਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਦਿਵਾਇਆ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਗੁਰੂ ਦੀ ਕਿਰਪਾ ਹੈ। ਸਾਡੇ ਸੀਐਮ ਨੇ ਲੋਕ ਮੁੱਦਿਆਂ ਦੀ ਸਿਆਸਤ ਕੀਤੀ। ਉਨ੍ਹਾਂ ਕਿਹਾ ਅਜੇ ਦੋ ਹੀ ਦਿਨ ਹੋਏ ਹਨ ਪਰ ਚੰਨੀ ਨਾਲ ਰਹਿ ਕੇ ਮਾਣ ਮਹਿਸੂਸ ਹੋ ਰਿਹਾ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਜਲ੍ਹਿਆਂਵਾਲਾ ਬਾਗ ਪੁੱਜੇ, ਉਨਾਂ ਨਾਲ ਨਵਜੋਤ ਸਿੱਧੂ ਤੇ ਦੋਵੇਂ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਵੀ ਸਨ।

ਇਸ ਮੌਕੇ ਕਾਗਰਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਾਹਿਗੁਰੂ ਜੀ ਕਿਰਪਾ ਨਾਲ ਮੁੱਦਿਆ ਤੌ ਭਟਕਦੀ ਰਾਜਨੀਤੀ ਨੂੰ ਸਾਡੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਪਿਸ ਮੁੱਦਿਆ ਤੇ ਲਿਆਂਦਾ ਹੈ। ਇਸ ਨਿਮਾਨੇ ਅਤੇ ਉਚੀ ਸੋਚ ਵਾਲੇ ਮੁੱਖ ਮੰਤਰੀ ਨਾਲ ਜੋ ਮੈ ਮਹਿਸੂਸ ਕੀਤਾ ਹੈ ਉਹ ਪਿਛਲੇ 17 ਸਾਲ ਦੀ ਰਾਜਨੀਤੀ ‘ਚ ਨਹੀ ਦੇਖਿਆ ਅਜਿਹਾ ਮੁੱਖ ਮੰਤਰੀ ਜੀ ਪੰਜਾਬ ਦੀ ਨੁਹਾਰ ਨੂੰ ਬਦਲਾਗੇ ਅਤੇ ਹਰ ਇਕ ਪੰਜਾਬੀ ਨੂੰ ਉਸਦਾ ਬਣਦਾ ਹਕ ਮਿਲੇਗਾ।

Spread the love