ਨਵੀਂ ਦਿੱਲੀ, 22 ਸਤੰਬਰ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕਾਂ ‘ਤੇ ਵੱਧ ਰਹੇ ਹਾਦਸਿਆਂ ਨੂੰ ਦੇਖਦਿਆਂ ਹੋਏ ਟਰੱਕ ਡਰਾਈਵਰਾਂ ਨੂੰ ਇੱਕ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਟਰੱਕ ਡਰਾਈਵਰ ਸ਼ਿਫਟ ਮੁਤਾਬਿਕ ਕੰਮ ਕਰਦਾ ਹੈ ਤਾਂ ਸੜਕ ਕਾਫ਼ੀ ਹੱਦ ਤੱਕ ਘੱਟ ਜਾਣਗੇ।

ਉਨ੍ਹਾਂ ਹਵਾਈ ਜਹਾਜ਼ ਦੇ ਪਾਇਲਟਾਂ ਵਰਗੇ ਟਰੱਕ ਡਰਾਈਵਰਾਂ ਲਈ ਕੰਮ ਦੇ ਘੰਟੇ ਨਿਰਧਾਰਤ ਕਰਨ ਦੀ ਵਕਾਲਤ ਕੀਤੀ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨੇ ਵਪਾਰਕ ਵਾਹਨਾਂ ਵਿੱਚ ਸੈਂਸਰ ਲਗਾਉਣ ਵਾਰੇ ਵੀ ਗੱਲ ਕੀਤੀ ਹੈ, ਤਾਂ ਜੋ ਡਰਾਈਵਰ ਦੇ ਸੌਣ ਦੇ ਨਾਲ ਹੀ ਅਲਾਰਮ ਵੱਜਣਾ ਸ਼ੁਰੂ ਹੋ ਜਾਵੇ।

ਮੰਗਲਵਾਰ ਨੂੰ ਰਾਸ਼ਟਰੀ ਸੜਕ ਸੁਰੱਖਿਆ ਪ੍ਰੀਸ਼ਦ (ਐਨਆਰਐਸਸੀ) ਦੀ ਬੈਠਕ ਵਿੱਚ, ਉਨ੍ਹਾਂ ਅਧਿਕਾਰੀਆਂ ਨੂੰ ਵਿਦੇਸ਼ੀ ਦੇਸ਼ਾਂ ਜਾਂ ਯੂਰਪੀਅਨ ਦੇਸ਼ਾਂ ਦੇ ਮਾਪਦੰਡਾਂ ਦੇ ਮੁਤਾਬਿਕ ਵਪਾਰਕ ਵਾਹਨਾਂ ਵਿੱਚ ਆਨ-ਬੋਰਡ ਸਲੀਪ ਡਿਟੈਕਸ਼ਨ ਸੈਂਸਰ ਲਗਾਉਣ ਦੀ ਨੀਤੀ ਬਣਾਉਣ ਲਈ ਕਿਹਾ। ਐਨਆਰਐਸਸੀ ਹੁਣ ਇਸ ਮੁੱਦੇ ‘ਤੇ ਹਰ ਦੋ ਮਹੀਨਿਆਂ ਬਾਅਦ ਮੀਟਿੰਗ ਕਰੇਗੀ ਅਤੇ ਇਸਦੇ ਅਪਡੇਟਾਂ ਨੂੰ ਸਾਂਝਾ ਕਰੇਗੀ।

ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀਆਂ ਅਤੇ ਜ਼ਿਲ੍ਹਾ ਕੁਲੈਕਟਰਾਂ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਸੜਕ ਕਮੇਟੀਆਂ ਦੀ ਨਿਯਮਤ ਮੀਟਿੰਗ ਬੁਲਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਂਸਲ ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਇਸ ਦਿਸ਼ਾ ਵਿੱਚ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਐਨਆਰਐਸਸੀ ਦੀ ਮੀਟਿੰਗ ਵਿੱਚ ਨਿਤਿਨ ਗਡਕਰੀ ਨੇ ਕਿਹਾ ਕਿ ਪਾਇਲਟਾਂ ਦੀ ਤਰ੍ਹਾਂ ਟਰੱਕ ਡਰਾਈਵਰਾਂ ਦੇ ਵੀ ਡਰਾਈਵਿੰਗ ਦੇ ਘੰਟੇ ਨਿਸ਼ਚਿਤ ਹੋਣੇ ਚਾਹੀਦੇ ਹਨ। ਇਸ ਨਾਲ ਥਕਾਵਟ ਕਾਰਨ ਸੜਕ ਦੁਰਘਟਨਾਵਾਂ ਘੱਟ ਹੋਣਗੀਆਂ। ਉਨ੍ਹਾਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਵੀ ਦਿੱਤੀ।

Spread the love