ਚੰਡੀਗੜ੍ਹ , 22 ਸਤੰਬਰ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਦੇ ਹੀ ਆਪਣੇ ਸੁਰ ਬਦਲ ਲਏ ਹਨ।

ਕੁਝ ਦਿਨ ਪਹਿਲਾਂ ਚੰਨੀ ਖ਼ਿਲਾਫ਼ਕਾਰਵਾਈ ਨਾ ਹੋਣ ਉਤੇ ਭੁੱਖ ਹੜਤਾਲ ਦੀ ਧਮਕੀ ਦੇਣ ਵਾਲੇ ਮਨੀਸ਼ਾ ਗੁਲਾਟੀ ਨੇ ਹੁਣ ਕਿਹਾ ਕਿ ਉਸ ਬਾਰੇ ਮੈਨੂੰ ਕੋਈ ਸਵਾਲ ਨਾ ਕਰੋ।

ਇਸ ਤੋਂ ਇਲਾਵਾ ਮਨੀਸ਼ਾ ਗੁਲਾਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਨਵਾਂ ਸੂਰਜ ਚੜ੍ਹਿਆ ਹੈ, ਉਸ ਨੂੰ ਆਪਾਂ ਚਮਕਣ ਦਈਏ। ਬੜੀਆਂ ਆਸਾਂ ਨੇ, ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ।

‘ਹਾਲਾਂਕਿ ਪਹਿਲਾਂ ਤਾਂ ਮਨੀਸ਼ਾ ਗੁਲਾਟੀ ਨੇ ਚੰਨੀ ਖਿਲਾਫ਼ ਧਰਨੇ ਦੇਣ ਦੀ ਗੱਲ ਕਹੀ ਸੀ। ਮਨੀਸ਼ਾ ਗੁਲਾਟੀ ਦੇ ਇਨਹਾਂ ਬਦਲੇ ਸੁਰਾਂ ‘ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆਰਾ ਨੇ “ਮੀਟੂ” ਮਾਮਲੇ ‘ਚ ਮਨੀਸ਼ਾ ਗੁਲਾਟੀ ਨੂੰ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਰਹਿਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਵਾਸਤੇ ਬਣੀ ਹੈ ਅਤੇ ਮਨੀਸ਼ਾ ਗੁਲਾਟੀ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।

ਇਸ ਦੌਰਾਨ ਵਿੰਗ ਵਿਚ ਜ਼ਿਲ੍ਹਾ ਪ੍ਰਧਾਨ ਦੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਅਤੇ ਲੁਧਿਆਣਾ ਦੇ ਪ੍ਰਧਾਨ ਨੀਤੂ ਵੋਹਰਾ ਪਾਰਟੀ ਤੋਂ ਨਾਰਾਜ਼ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਮੀਡੀਆ ਤੇ ਸਾਹਮਣੇ ਖੁੱਲ੍ਹ ਕੇ ਬੋਲਣ ਤੋਂ ਬਚੇ, ਲੇਕਿਨ ਉਨ੍ਹਾਂ ਦੀ ਨਾਰਾਜ਼ਗੀ ਸਾਫ ਤੌਰ ਨਜ਼ਰ ਆ ਰਹੀ ਸੀ।

Spread the love