ਬਟਾਲਾ, 22 ਸਤੰਬਰ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਸਰਕਾਰੀ ਅਧਿਆਕਰੀਆਂ ਅਤੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਗਏ ਸਨ ਕਿ ਦਫ਼ਤਰ ਟਾਈਮ 9 ਵਜੇ ਤੱਕ ਉਹ ਆਪਣੇ ਦਫਤਰਾਂ ‘ਚ ਹਾਜ਼ਰ ਹੋਣ, ਪਰ ਜਿੱਥੇ ਬੀਤੇ ਕੱਲ੍ਹ ਸਰਕਾਰੀ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਗਈ ਅਤੇ ਜ਼ਿਆਦਾਤਰ ਦਫਤਰਾਂ ‘ਚ ਲੇਟ ਲਤੀਫ ਹੀ ਰਹੇ ਜਿਸ ਤੋਂ ਬਾਅਦ ਮੀਡਿਆ ‘ਚ ਵੀ ਖ਼ਬਰਾਂ ਅਤੇ ਕੁਝ ਜਗ੍ਹਾ ‘ਤੇ ਆਲਾ ਅਧਿਕਾਰੀਆਂ ਵੱਲੋਂ ਕੀਤੀ ਅੰਚਨਚੇਤ ਚੈਕਿੰਗ ਦੇ ਚਲਦਿਆਂ ਅੱਜ ਮੁੱਖ ਮੰਤਰੀ ਦੇ ਆਦੇਸ਼ਾ ਦਾ ਅਸਰ ਦੇਖਣ ਨੂੰ ਮਿਲਿਆ |

ਨਗਰ ਨਿਗਮ ਬਟਾਲਾ ਦੇ ਦਫ਼ਤਰ ਪਬਲਿਕ ਦਾ ਸਿੱਧਾ ਰਾਬਤਾ ਦਫ਼ਤਰੀ ਬਾਬੂਆਂ ਅਤੇ ਅਧਕਾਰੀਆਂ ਨਾਲ ਜ਼ਿਆਦਾ ਰਹਿੰਦਾ ਹੈ ਉਥੇ ਜਦ ਸਵੇਰ 9:10 ਵਜੇ ਦੇਖਿਆ ਤਾਂ ਹਰ ਦਫ਼ਤਰ ‘ਚ ਕਰਮਚਾਰੀ ਮਜੂਦ ਸਨ ਅਤੇ ਖੁਦ ਕਮਿਸ਼ਨਰ ਵੀ ਹਾਜ਼ਰ ਸਨ ਉਥੇ ਹੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾ ‘ਤੇ ਬੀਤੇ ਕੱਲ੍ਹ ਉਨ੍ਹਾਂ ਵੱਲੋਂ ਜਦ ਆਪਣੇ ਦਫਤਰਾਂ ‘ਚ ਚੈਕਿੰਗ ਕੀਤੀ ਤਾਂ 26 ਦੇ ਕਰੀਬ ਕਰਮਚਾਰੀ ਲੇਟ ਸਨ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜ਼ਾਰੀ ਕੀਤੇ ਗਏ ਅਤੇ ਅੱਜ ਉਸਦਾ ਅਸਰ ਹੈ ਕਿ ਹਰ ਕਰਮਚਾਰੀ ਅਤੇ ਅਧਕਾਰੀ ਸਮੇਂ ‘ਤੇ ਦਫ਼ਤਰ ਤੇ ਮਜੂਦ ਹੈ |

Spread the love