ਜਰਮਨੀ ਨਵੀਂ ਸੰਸਦ ਲਈ ਚੋਣਾਂ 26 ਸਤੰਬਰ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ।

ਇਨ੍ਹਾਂ ਚੋਣਾਂ ਦੌਰਾਨ 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ।

ਜਰਮਨੀ ਦੀਆਂ ਚੋਣਾਂ ਵਿਚ ਇਸ ਵਾਰ 40 ਪਾਰਟੀਆਂ ਹਿੱਸਾ ਲੈ ਰਹੀਆਂ ਹਨ ।

ਕਿਸੇ ਪਾਰਟੀ ਨੂੰ ਸੰਸਦ ਵਿਚ ਆਉਣ ਲਈ ਘੱਟੋ -ਘੱਟ 5 ਫੀਸਦੀ ਵੋਟਾਂ ਦੀ ਲੋੜ ਹੰੁਦੀ ਹੈ ਨਹੀਂ ਤਾਂ ਉਨ੍ਹਾਂ ਦੀਆਂ ਵੋਟਾਂ ਜ਼ਬਤ ਹੋ ਜਾਂਦੀਆਂ ਹਨ।

ਦੱਸ ਦੇਈਏ ਕਿ ਪਹਿਲੀ ਵੋਟ ਵੋਟਰ ਦੇ ਹਲਕੇ ਦੇ ਉਮੀਦਵਾਰ ਲਈ ਹੁੰਦੀ ਹੈ, ਜਿਸ ਵਿਚ ਹਰ ਪਾਰਟੀ ਇਕ ਵਿਅਕਤੀ ਨੂੰ ਨਾਮਜ਼ਦ ਕਰ ਸਕਦੀ ਹੈ, ਜਿਹੜਾ ਵੀ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਦਾ ਹੈ ਉਹ ਸਿੱਧਾ ਸੰਸਦੀ ਮੈਂਬਰ ਚੁਣਿਆ ਜਾਂਦਾ ਹੈ।

ਸੰਸਦ ਲਈ ਕੁੱਲ 598 ਮੈਂਬਰ ਚੁਣੇ ਜਾਂਦੇ ਹਨ ਅਤੇ ਇਸ ਪ੍ਰਕਾਰ ਜਰਮਨੀ ਦੀ ਸੰਸਦ ਵਿਚ ਹਰ ਹਲਕੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ ।

ਦੂਜੀ ਵੋਟ ਰਾਜਨੀਤਿਕ ਪਾਰਟੀ ਲਈ ਹੁੰਦੀ ਹੈ।

ਇਹ ਪਹਿਲੀ ਵੋਟ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਸੰਸਦ ਵਿਚ ਬਹੁਮਤ ਦਾ ਫੈਸਲਾ ਕਰਦੀ ਹੈ ਤੇ ਜਰਮਨ ਵੋਟਰਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਨੁਮਾਇੰਦਗੀ ਕਰਨ ਵਾਲੀ ਪਾਰਟੀ ਬਾਰੇ ਫੈਸਲਾ ਕਰਨ ਵਿਚ ਸਹਾਇਤਾ ਕਰਦੀ ਹੈ ।

Spread the love