ਚੰਡੀਗੜ੍ਹ , 22 ਸਤੰਬਰ

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧਿਆ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਬਣਨਾ ਕੋਈ ਚਾਹੁੰਦਾ ਸੀ ਤੇ ਬਣ ਗਿਆ ਕੋਈ ਹੋਰ, ਕਾਂਗਰਸ ‘ਚ ਲੱਤਾਂ ਖਿੱਚਣ ਵਾਲੇ ਤੇ ਵੱਢਣ ਵਾਲੇ ਬਹੁਤ ਹਨ । ਨਾਲ ਹੀ ਸੁਖਬੀਰ ਨੇ ਪੁੱਛਿਆ ਕਿ ਕਾਂਗਰਸ ਦੱਸੇ 2022 ‘ਚ ਅਸਲੀ ਸੀਐਮ ਚਿਹਰਾ ਕੌਣ ਹੈ ?

ਅੱਗੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਬਹੁਤ ਲੋਕ ਕਾਂਗਰਸ ਛੱਡਣਗੇ, ਹੁਣ ਕੋਈ ਵੀ ਕਾਂਗਰਸ ‘ਚ ਰਹਿਣਾ ਨਹੀਂ ਚਾਹੁੰਦਾ। ਇਸ ਮੌਕੇ ਸੁਖਬੀਰ ਬਾਦਲ ਨੇ ਕਈ ਨਾਮਵਰ ਸ਼ਖਸੀਅਤ ਨੂੰ ਪਾਰਟੀ ‘ਚ ਸ਼ਾਮਿਲ ਕੀਤਾ। ਇਲੈਕਟ੍ਰਾਨਿਕ ਉਦਯੋਗ ਦੀ ਸੂਝਵਾਨ ਸ਼ਖਸੀਅਤ ਜਗਦੇਵ ਸਿੰਘ ਬੋਪਾਰਾਏ ਵੱਲੋਂ ਅੱਜ ਵੱਡੀ ਗਿਣਤੀ ‘ਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਬੋਪਾਰਾਏ ਨੇ ਪਾਰਟੀ ਜੁਆਇਨ ਕੀਤੀ। ਸੁਖਬੀਰ ਬਾਦਲ ਵੱਲੋਂ ਪਾਰਟੀ ‘ਚ ਆਉਣ ‘ਤੇ ਬੋਪਾਰਾਏ ਦਾ ਸੁਆਗਤ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੋਪਾਰਾਏ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਲੁਧਿਆਣਾ ਜ਼ਿਲ੍ਹੇ ‘ਚ ਪਾਰਟੀ ਨੂੰ ਬਲ ਮਿਲਿਆ ਹੈ।

Spread the love