ਜਲਧੰਰ, 22 ਸਤੰਬਰ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦਾ ਸੰਭਾਲਦੇ ਹੀ ਵਿਰੋਧੀਆਂ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ।

ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਬੀਤੇ ਕੱਲ੍ਹ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਜਾਣਾ ਸੀ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਇੱਕ ਫੋਟੋ ਟਵੀਟ ਕੀਤੀ।

ਫੋਟੋ ‘ਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਇੱਕ ਚਾਰਟਰਡ ਜਹਾਜ਼ ਕੋਲ ਖੜ੍ਹੇ ਹਨ। ਇਸ ‘ਤੇ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਨੇ ਕਿਹਾ ਹੈ ਕਿ ਕੱਲ੍ਹ ਤੱਕ ਚੰਨੀ ਖੁਦ ਨੂੰ ਗਰੀਬ ਆਦਮੀ ਦੱਸਦੇ ਸਨ ਪਰ ਅੱਜ ਉਹ ਨਿੱਜੀ ਜੈੱਟ ਰਾਹੀਂ ਦਿੱਲੀ ਜਾ ਰਹੇ ਹਨ। ਪਰ ਹੁਣ ਚਰਨਜੀਤ ਚੰਨੀ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਕਿਦੱਤਾ। ਚੰਨੀ ਨੇ ਕਿਹਾ ਜੇ ਗਰੀਬ ਦਾ ਪੁੱਤ ਜੈੱਟ ‘ਤੇ ਬੈਠ ਗਿਆ ਤਾਂ ਕੀ ਤਕਲੀਫ਼ ਹੋ ਗਈ”।

Spread the love