ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਕਵਾਡ (ਯੂਐਸਏ, ਭਾਰਤ, ਆਸਟਰੇਲੀਆ, ਜਾਪਾਨ) ਦੀ ਭਾਈਵਾਲੀ ਨਾਲ, 2022 ਤੱਕ ਭਾਰਤ ਵਿੱਚ 100 ਮਿਲੀਅਨ ਟੀਕੇ ਦੀਆਂ ਖੁਰਾਕਾਂ ਬਣਾਉਣ ਦੇ ਰਾਹ ‘ਤੇ ਹਾਂ ਜਿਸ ਕਰਕੇ ਕਰੋਨਾ ਵੈਕਸੀਨ ਦਾ ਟੀਕਾ ਦੁਨੀਆਂ ਭਰ ‘ਚ ਸਪਲਾਈ ਕੀਤਾ ਜਾਵੇਗਾ।

ਜੋ ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਨੂੰ ਹਰਾਉਣ ਤੋਂ ਇਲਾਵਾ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੈ।

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅਸੀਂ ਸਹਿਯੋਗੀ ਦੇਸ਼ਾਂ, ਫਾਰਮਾ ਕੰਪਨੀਆਂ ਅਤੇ ਹੋਰ ਨਿਰਮਾਤਾਵਾਂ ਨਾਲ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕੇ ਬਣਾਉਣ ਦੀ ਸਮਰੱਥਾ ਵਧਾਉਣ ਲਈ ਕੰਮ ਕਰ ਰਹੇ ਹਾਂ ਜਿਸ ਦੀ ਇੱਕ ਉਦਾਹਰਣ ਕਵਾਡ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਖਣੀ ਅਫ਼ਰੀਕਾ ਵਿੱਚ ਟੀਕੇ ਦੇ ਨਿਰਮਾਣ ਨੂੰ ਵਧਾਉਣ ਲਈ ਸਹਾਇਤਾ ਦੇਣ ਦੀ ਗੱਲ ਕਹੀ।

ਬਾਇਡਨ ਨੇ ਦੱਸਿਆ ਕਿ ਅਗਲੇ ਸਾਲ ਅਫਰੀਕਾ ਲਈ ਜਾਨਸਨ ਐਂਡ ਜਾਨਸਨ ਦੀ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਤਿਆਰ ਕਰਨ ਦਾ ਕੰਮ ਵੀ ਚੱਲ ਰਿਹਾ ਹੈ…

Spread the love