ਚੰਡੀਗੜ੍ਹ , 23 ਸਤੰਬਰ

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਲਗਾਤਾਰ ਕੈਪਟਨ ‘ਤੇ ਡੋਰੇ ਪਾ ਰਹੀ ਹੈ।

ਹਾਲ ਹੀ ‘ਚ ਭਾਜਪਾ ‘ਚ ਸ਼ਾਮਿਲ ਹੋਏ ਮਹਰੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਜੇ ਭਾਜਪਾ ‘ਚ ਸਾਮਿਲ ਹੋਣਾ ਚਾਹੁੰਦੇ ਨੇ ਤਾਂ ਮੈਂ ਖੁਦ ਉਨ੍ਹਾਂ ਦਾ ਸਵਾਗਤ ਕਰਾਂਗਾਂ।

ਕੈਪਟਨ ਬਹਤੁ ਸੁਲਝੇ ਹੋਏ ਇਨਸਾਨ ਨੇ ਜੇ ਕੈਪਟਨ ਪੰਜਾਬ ‘ਚ ਭਾਜਪਾ ਵੱਲੋਂ ਸੀਐੱਮ ਉਮੀਦਵਾਰ ਬਣਨਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਸੀਐੱਮ ਬਣਾਉਣ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸਦੇ ਨਾਲ ਹੀ ਕਿਸਾਨੀ ਅੰਦੋਲਨ ‘ਤੇ ਵੀ ਇੰਦਰਜੀਤ ਸਿੰਘ ਨੇ ਵੱਡਾ ਦਾਅਵਾ ਕੀਤਾ।

ਇੰਦਰਜੀਤ ਸਿੰਘ ਨੇ ਕਿਹਾ ਕਿ 2022 ਤੋਂ ਪਹਿਲਾਂ ਅੰਦੋਲਨ ਦਾ ਅਸੀਂ ਹੱਲ ਕਰ ਦਿਆਂਗੇ । ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੇ 5 ਆਗੂ ਚੁਣ ਲੈਣ, ਜੋ ਸਰਕਾਰ ਨਾਲ ਗੱਲ ਕਰਨਗੇ। ਮਸਲੇ ਦਾ ਛੇਤੀ ਨਿਪਟਾਰਾ ਹੋਵੇਗਾ।

Spread the love