ਨਵੀਂ ਦਿੱਲੀ, 23 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਲਏ ਰਵਾਨਾ ਹੋ ਚੁੱਕੇ ਹਨ। ਅੱਜ ਉਹ ਉੱਥੇ ਪੰਜ ਸੀਈਓ ਨਾਲ ਮੁਲਾਕਾਤ ਕਰਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਜਾ ਰਹੇ ਜਹਾਜ਼ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਉਹ ਫਲਾਈਟ ‘ਚ ਕੰਮ ਕਰਦੇ ਨਜ਼ਰ ਆ ਰਹੇ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਫੋਟੋ ਨੂੰ ਸਾਂਝਾ ਕੀਤਾ ਤੇ ਲਿਖਿਆ” “ਲੰਮੀ ਉਡਾਣ ਦਾ ਮਤਲਬ ਕੁਝ ਕਾਗਜ਼ੀ ਅਤੇ ਫਾਈਲ ਕੰਮ ਕਰਨ ਦਾ ਮੌਕਾ ਵੀ ਹੁੰਦਾ ਹੈ “

ਪ੍ਰਧਾਨ ਮੰਤਰੀ ਦੀ ਇਹ ਤਸਵੀਰ ਸੋਸ਼ਲ ਮੀਡਿਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀ ਕਈ ਭਾਜਪਾ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਟਵੀਟ ਨੂੰ ਵੀ ਸਾਂਝਾ ਕੀਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ #ਸੇਵਾ ਸਮਰਪਣ ਦੀ ਵਰਤੋਂ ਕਰਦੇ ਹੋਏ ਟਵੀਟ ਦਾ ਜਵਾਬ ਦਿੱਤਾ, “ਬਿਨਾਂ ਰੁਕੇ, ਹਮੇਸ਼ਾਂ ਰਾਸ਼ਟਰ ਦੀ ਸੇਵਾ ਲਈ ਤਿਆਰ”

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਕਰੀਬ 3.30 ਵਜੇ ਵਾਸ਼ਿੰਗਟਨ ਡੀਸੀ ਵਿੱਚ ਜੁਆਇੰਟ ਬੇਸ ਐਂਡਰਿਊਜ਼ ਪਹੁੰਚੇ, ਜਿੱਥੇ ਹਲਕੇ ਮੀਂਹ ਦੇ ਦੌਰਾਨ ਮੌਜੂਦ ਭਾਰਤੀ-ਅਮਰੀਕੀਆਂ ਨੇ ਉਨ੍ਹਾਂ ਦਾ ਸਵਾਗਤ ਵਿੱਚ ਭਾਰਤੀ ਝੰਡਾ ਲਹਿਰਾ ਕੇ ਅਤੇ ਉਨ੍ਹਾਂ ਦੇ ਨਾਮ ਦਾ ਨਾਅਰਾ ਮਾਰ ਕੇ ਸਵਾਗਤ ਕੀਤਾ। ਉੱਥੇ ਸਵੇਰ ਤੋਂ ਭਾਰੀ ਮੀਂਹ ਦੇ ਬਾਵਜੂਦ, ਅਮਰੀਕੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਭਾਰਤੀ ਐਂਡਰਿਊਜ਼ ਜੁਆਇੰਟ ਏਅਰ ਫੋਰਸ ਬੇਸ ‘ਤੇ ਇਕੱਠੇ ਹੋਏ ਸਨ।

ਪ੍ਰਧਾਨ ਮੰਤਰੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਦਾ ਰੁਝੇਵਿਆਂ ਭਰਿਆ ਸਮਾਂ ਹੈ। ਸ਼ੁੱਕਰਵਾਰ ਨੂੰ, ਉਹ ਕਵਾਡ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਪੀਐਮ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕਰਨਗੇ। 2014 ਤੋਂ ਬਾਅਦ ਪੀਐਮ ਮੋਦੀ ਦੀ ਇਹ 7ਵੀਂ ਅਮਰੀਕਾ ਯਾਤਰਾ ਹੈ।

Spread the love