ਸ੍ਰੀ ਆਨੰਦਪੁਰ ਸਾਹਿਬ, 23 ਸਤੰਬਰ

ਕਾਂਗਰਸ ਦੇ ਜਨਰਲ ਸਕੱਤਰ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਕਿਹਾ ਕਿ ਨਵੀਂ ਲੀਡਰਸ਼ਿਪ ਸਾਹਮਣੇ ਆਈ ਤੇ ਬਹੁਤ ਚੁਣੌਤੀ ਹੈ। ਸਾਰਿਆਂ ਨੂੰ ਮਿਲ ਕੇ ਸਖਤ ਮਿਹਨਤ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕੰਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ।

ਲੋਕਾਂ ਨੂੰ ਉਹ ਜ਼ਰੂਰ ਮਿਲੇਗਾ ਜੋ ਉਹ ਮੰਗ ਰਹੇ ਹਨ | ਉਨ੍ਹਾਂ ਕਿਹਾ ਵੋਟਰਾਂ ਦੀ ਕਚਹਿਰੀ ‘ਚ ਵਾਅਦੇ ਕੀਤੇ ਹੋਏ ਪੂਰੇ ਕਰਨਾ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪੈਣਾ ਇਕ ਚੰਗੇ ਮੰਤਰੀ ਦਾ ਫਰਜ਼ ਹੈ।

ਓਧਰ ਹੀ ਦੂਜੇ ਪਾਸੇ ਜਦੋਂ ਕੈਪਟਨ ਦੇ ਦਿੱਤੇ ਗਏ ਬਿਆਨ ਕਿ “ਮੈਂ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਵਾਂਗਾ” ਅਤੇ ਜੇਕਰ ਸਿੱਧੂ ਦੀ ਅਗਵਾਈ ‘ਚ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਕਾਂਗਰਸ ਕੋਲ ਡਬਲ ਡਿਜਿਟ ਤੋਂ ਵੀ ਪਾਰਟੀ ਅੱਗੇ ਨਹੀਂ ਵੱਧ ਸਕਦੀ।

ਇਸ ਵਾਰੇ ਜਦੋਂ ਗੱਤਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਹ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਦਗੀ ਦਾ ਆਪਣਾ ਤਜਰਬਾ ਹੈ। ਉਨ੍ਹਾਂ ਕਿਹਾ ਹਰ ਬੰਦਾ ਹਰ ਇਨਸਾਨ ਆਪਣੀ ਕਿਸਮਤ ਲਿਖਾ ਕੇ ਲਿਆਉਂਦਾ ਹੈ। ਅੱਗੇ ਉਨ੍ਹਾਂ ਕਿਹਾ ਜੇ ਬੰਦਾ ਹੀ ਬੰਦੇ ਨੂੰ ਕੁੱਝ ਨਾ ਬਣਨ ਦੇਵੇ ਤਾਂ ਸ਼ਾਇਦ ਦੂਜੇ ਬੰਦੇ ਨੂੰ ਦੋ ਟਾਇਮ ਦੀ ਰੋਟੀ ਵੀ ਨਸੀਬ ਨਾ ਹੋਵੇ,ਅਜਿਹੀਆਂ ਗੱਲਾਂ ਸੋਭਾ ਨਹੀਂ ਦਿੰਦਿਆਂ।

ਕੈਪਟਨ ਅਮਰਿੰਦਰ ਸਿੰਘ ਸਿੰਘ ਸਾਡੇ ਬਹੁਤ ਵੱਡੇ ਲੀਡਰ ਰਹੇ ਹੈ ਹੈਗੇ ਵੀ ਹੈ ਪਰ ਇੱਕ ਸਮਾਂ ਹੁੰਦਾ ਹੈ ਜਦੋਂ ਅਸੀਂ ਸਮੇ ਨੂੰ ਅੱਗੇ ਨੀ ਤੋਰਦੇ ਤਾਂ ਸਮਾਂ ਸਾਥੋਂ ਦੂਰ ਜਾਣਾ ਸ਼ੁਰੂ ਕਰ ਦਿੰਦਾ ਹੈ।

Spread the love