ਨਵੀਂ ਦਿੱਲੀ, 23 ਸਤੰਬਰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਤਾਂ ਤੋਮਰ ਨੂੰ ਵੀ ਨਹੀਂ ਪਤਾ ਕਿ ਮੋਰਚਾ ਕਦੋ ਤੱਕ ਚੱਲੇਗਾ।

ਅਸੀਂ ਉਹ ਕੌਮ ਹਾਂ ਜੋ ਕਦੇ ਪਿੱਛੇ ਨਹੀਂ ਹੱਟਦੀ। ਜਦੋਂ ਮੰਗਾਂ ਮੰਨ ਲੈਣਗੇ ਅਸੀਂ ਮੋਰਚਾ ਖਤਮ ਕਰ ਦੇਵਾਂਗੇ।

ਦਰਅਸਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨੀ ਅੰਦੋਲਨ ‘ਤੇ ਵੱਡਾ ਬਿਆਨ ਦਿੱਤਾ ਸੀ । ਤੋਮਰ ਨੇ ਮੀਡੀਆ ਵੱਲੋਂ ਪੁੱਛੇ ਸਵਾਲ ‘ਤੇ ਕਿਹਾ ਸੀ ਕਿ ਅੰਦੋਲਨ ਸ਼ੁਰੂ ਕਰਨ ਵਾਲੇ ਹੀ ਦੱਸ ਸਕਦੇ ਨੇ ਕਿ ਅੰਦੋਲਨ ਕਦੋ ਖਤਮ ਹੋਵੇਗਾ।

Spread the love