ਚੰਡੀਗੜ੍ਹ , 23 ਸਤੰਬਰ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ‘ਤੇ ਬਿਆਨ ਦੇਣ ਤੋਂ ਬਾਅਦ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕੈਪਟਨ ‘ਤੇ ਪਲਟਵਾਰ ਕਰਦਿਆ ਟਵੀਟ ਕੀਤਾ।

ਡੱਲਾ ਨੇ ਟਵੀਟ ਕੀਤਾ ਕਿ ਤੁਹਾਡਾ ਰਾਸ਼ਟਰਵਾਦ ਕਿਹੋ ਜਿਹਾ ਹੈ, ਤੁਸੀਂ ਇੱਕ ਦੇਸ਼ ਭਗਤ ਪਰਿਵਾਰ ਦੇ ਬੇਟੇ ਨੂੰ ਪਾਕਿਸਤਾਨ ਨਾਲ ਜੋੜ ਰਹੇ ਹੋ, ਜਦੋਂ ਕਿ ਤੁਹਾਡੇ ਪਾਕਿਸਤਾਨੀ ਦੋਸਤ ਸਾਡੀ ਸਰਕਾਰੀ ਰਿਹਾਇਸ਼ਾਂ ਵਿੱਚ ਸ਼ਾਨਦਾਰ ਤਰੀਕੇ ਨਾਲ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਜਾਵੇ ਕਿ ਲੋਕ ਤੁਹਾਡੀ ਦੇਸ਼ ਭਗਤੀ ‘ਤੇ ਹੀ ਸਵਾਲ ਉਠਾਉਣ। ਡੱਲਾਂ ਨੇ ਟਵੀਟ ਕਰ ਕਿਹਾ ਕਿ ਯਾਦ ਰੱਖੋ ਅਸੀਂ ਵੀ ਸੈਨਿਕਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੋਂ ਆਉਂਦੇ ਹਾਂ।

Spread the love