ਗੜ੍ਹਸ਼ੰਕਰ,24 ਸਤੰਬਰ

ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਜੋ ਮੁੱਖ ਮੰਤਰੀ ਵੱਲੋਂ ਗਰੀਬਾਂ ਲਈ ਬਿਜਲੀ ਅਤੇ ਪਾਣੀ ਦੇ ਬਿੱਲ ਮਾਫ਼ ਕੀਤੇ ਜਾਣ ਦੀ ਗੱਲ ਕਹਿ ਰਹੇ ਹਨ ਪਰ ਗ਼ਰੀਬਾਂ ਲਈ ਬਿਜਲੀ ਅਤੇ ਪਾਣੀ ਦੇ ਬਿੱਲ ਮਾਫ਼ ਕਰਨ ਤੋਂ ਪਹਿਲਾਂ ਗ਼ਰੀਬਾਂ ਲਈ ਇੱਕ ਪੈਮਾਨਾ ਨਿਸ਼ਿਤ ਕਰਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਰੇਤ ਮਾਫ਼ੀਆ ਦੇ ਉੱਪਰ ਲਗਾਮ ਲਗਾਉਣ ਦੀ ਗੱਲ ਕਹਿ ਰਹੇ ਹਨ,ਪਰ ਦੂਜੇ ਪਾਸੇ ਰੇਤ ਮਾਫ਼ੀਆ ਨਾਲ ਜੁੜੇ ਤਸਕਰਾਂ ਨਾਲ ਉਹ ਖ਼ੁਦ ਚਾਹ ਪੀ ਰਹੇ ਹਨ।

ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਮਾਈਨਿੰਗ ਮਾਫ਼ੀਆ,ਨਸ਼ਾ ਤਸਕਰਾਂ ਅਤੇ ਖ਼ਜ਼ਾਨਾ ਖ਼ਾਲੀ ਕਰਨ ਵਾਲੇ ਮੰਤਰੀਆਂ ਨੂੰ ਫੜਕੇ ਜੇਲ੍ਹ ਭੇਜਣ। ਰੌੜੀ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੀ ਕਮਾਨ ਸੰਭਾਲੀ ਨਹੀਂ ਜਾ ਰਹੀ ਹੈ ਜਿਸ ਦੇ ਕਾਰਨ ਜਨਤਾ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਕਾਂਗਰਸ ਦੀ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਕੈਬਨਿਟ ਦੇ ਵਿਸਤਾਰ ਕਰਨ ਸਮੇਂ ਦੋਆਬੇ ਖੇਤਰ ਵਿਚੋਂ ਇੱਕ ਵਿਧਾਇਕ ਨੂੰ ਕੈਬਨਿਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤਾਕਿ ਦੁਆਬੇ ਖੇਤਰ ਦੀ ਸਾਰ ਲਈ ਜਾ ਸਕੇ।

Spread the love