ਰਾਜਸਥਾਨ, 24 ਸਤੰਬਰ

ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵਲੋਂ ਸਲਾਹ ਦੇਣ ‘ਤੇ ਕੈਪਟਨ ਭੜਕ ਗਏ ਹਨ ।

ਕੈਪਟਨ ਅਮਰਿੰਦਰ ਸਿੰਘ ਨੇ ਅਸ਼ੋੋਕ ਗਹਿਲੋਤ ਨੂੰ ਆਪਣੇ ਹੀ ਸੂਬੇ ਤੱਕ ਸੀਮਿਤ ਰਹਿਣ ਦੀ ਨਸੀਹਤ ਦਿੱਤੀ ਹੈ। ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੈਂ ਉਮੀਦ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇ।

ਇਸ ਸਲਾਹ ਨੂੰ ਲੈ ਕੇ ਅਸ਼ੋਕ ਗਹਿਲੋਤ ‘ਤੇ ਵਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਰਾਜਸਥਾਨ ‘ਤੇ ਧਿਆਨ ਦੇਣ। ਕੈਪਟਨ ਨੇ ਕਿਹਾ ਕਿ ਸਾਡੇ ਪੰਜਾਬ ਨੂੰ ਛੱਡੋ’‘ਗਹਿਲੋਤ ਆਪਣਾ ਰਾਜਸਥਾਨ ਸੰਭਾਲਣ। ਤੁਹਾਨੂੰ ਦੱਸ ਦਈਏ ਕਿ ਅਸ਼ੋਕ ਗਹਿਲੋਤ ਨੇ 19 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਇੱਕ ਪੱਤਰ ਟਵੀਟ ਕੀਤਾ ਸੀ।

ਅਸ਼ੋਕ ਗਹਿਲੋਤ ਨੇ ਲਿਖਿਆ ਸੀ, ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕਦਮ ਉਠਾਉਣਗੇ, ਜਿਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ।ਕੈਪਟਨ ਸਾਹਿਬ ਨੇ ਖੁਦ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਸੀਐੱਮ ਬਣਾਇਆ ਅਤੇ ਉਹ ਸਾਢੇ 9 ਸਾਲ ਤੱਕ ਸੂਬੇ ਦੇ ਮੁਖੀ ਰਹੇ।ਉਨ੍ਹਾਂ ਨੇ ਆਪਣੀ ਪੂਰੀ ਤਾਕਤ ਦੇ ਨਾਲ ਕੰਮ ਕੀਤਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਸੀ।ਕਈ ਵਾਰ ਹਾਈਕਮਾਨ ਵਿਧਾਇਕਾਂ ਅਤੇ ਆਮ ਲੋਕਾਂ ਦੀ ਰਾਇ ਦੇ ਆਧਾਰ ‘ਤੇ ਪਾਰਟੀ ਦੇ ਹਿੱਤ ‘ਚ ਫੈਸਲਾ ਲੈਂਦਾ ਹੈ।

Spread the love