ਨਵੀਂ ਦਿੱਲੀ , 24 ਸਤੰਬਰ

ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਭਾਰੀ ਗੋਲੀਬਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ‘ਚ ਤਿੰਨ ਲੋਕਾਂ ਦੀ ਮੌਤ ਦੀ ਜਾਣਕਰੀ ਮਿਲੀ ਹੈ।

ਇਸ ਦੇ ਨਾਲ ਹੀ ਦਿੱਲੀ ਦੇ ਇੱਕਗੋਗੀ ਗੈਂਗ ਦਾ ਲੀਡਰ ਜਤਿੰਦਰ ਗੋਗੀ ਦੀ ਵੀ ਗੋਲੀਬਾਰੀ ਦੌਰਾਨ ਮੌਤ ਹੋ ਚੁੱਕੀ ਹੈ। ਮ੍ਰਿਤਕ ਰੋਹਿਣੀ ਕੋਰਟ ਵਿੱਚ ਪੇਸ਼ੀ ਲਈ ਆਇਆ ਸੀ। ਇਹ ਗੈਂਗਵਾਰ ਰੋਹਿਣੀ ਕੋਰਟ ਦੇ ਕਮਰਾ ਨੰਬਰ-207 ਅੰਦਰ ਹੋਈ ਸੀ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਵੀ ਮਾਰ ਦਿੱਤਾ। ਗੋਲੀਬਾਰੀ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।

ਹਮਲਾਵਰ ਵਕੀਲਾਂ ਦੇ ਕੱਪੜੇ ਪਾ ਕੇ ਆਏ ਸਨ। ਬਾਅਦ ‘ਚ ਸਪੈਸ਼ਲ ਸੈੱਲ ਨੇ ਦੋ ਹਮਲਾਵਰਾਂ ਨੂੰ ਮੌਕੇ’ ਤੇ ਹੀ ਮਾਰ ਦਿੱਤਾ। ਇੱਕ ਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਹੈ, ਜਿਸ ‘ਤੇ 50 ਹਜ਼ਾਰ ਦਾ ਇਨਾਮ ਸੀ, ਜਦਕਿ ਦੂਜਾ ਉਸ ਦਾ ਸਾਥੀ ਹੈ। ਗੋਗੀ ਨੂੰ ਅੱਜ ਪੇਸ਼ੀ ਲਈ ਵਿਸ਼ੇਸ਼ ਸੈੱਲ ਵਿੱਚ ਲਿਜਾਇਆ ਗਿਆ। ਟਿੱਲੂ ਅਤੇ ਗੋਗੀ ਗੈਂਗ ਵਿਚਾਲੇ ਕਈ ਸਾਲਾਂ ਤੋਂ ਗੈਂਗਵਾਰ ਚੱਲ ਰਹੀ ਹੈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ 25 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ‘ਚ ਟਿੱਲੂ ਗੈਂਗ ਦੇ ਦੋ ਬਦਮਾਸ਼ ਮਾਰੇ ਗਏ ਹਨ। ਇਹ ਦੋਵੇਂ ਬਦਮਾਸ਼ ਵਕੀਲ ਦਾ ਭੇਸ ‘ਚ ਰੋਹਿਣੀ ਅਦਾਲਤ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਜਤਿੰਦਰ ਗੋਗੀ ਨੂੰ ਗੋਲੀ ਮਾਰੀ। ਪੁਲਿਸ ਅਜੇ ਟਿੱਲੂ ਗੈਂਗ ਦੇ ਦੋਵਾਂ ਬਦਮਾਸ਼ਾਂ ਦੇ ਨਾਵਾਂ ਦੀ ਤਸਦੀਕ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ। ਰਾਜਧਾਨੀ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਵਿਵਸਥਾ ‘ਤੇ ਸਵਾਲ ਉੱਠ ਰਹੇ ਹਨ।

Spread the love