ਅੰਮ੍ਰਿਤਸਰ, 24 ਸਤੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਜ਼ੋਨਾਂ ਵੱਲੋਂ 28 ਸਤੰਬਰ ਦੇ ਪੱਕੇ ਮੋਰਚੇ ਦੀ ਤਿਆਰ ਲਈ ਅਤੇ 27 ਦੇ ਭਾਰਤ ਬੰਦ ਨੂੰ ਸਫਲ ਕਰਨ ਲਈ ਗੁਰਲਾਲ ਸਿੰਘ ਮਾਨ,ਬਲਦੇਵ ਸਿੰਘ ਬੱਗਾ ਦੀ ਅਗਵਾਈ ਹੇਠ ਅੱਜ ਬੀਬੀਆਂ ਦਾ ਵੱਡਾ ਇਕੱਠ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਾਉਣ ਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਤੇ ਮੁੱਖ ਮੰਗਾਂ ਦੇ ਨਾਲ ਏਪੀਐੱਮਸੀ ਕਾਨੂੰਨ ‘ਚ 2005,2013 ਤੇ 2017 ਵਿੱਚ ਕੀਤੀਆਂ ਸੋਧਾਂ ਜੋ ਪ੍ਰਾਈਵੇਟ ਮੰਡੀ ਨੂੰ ਖੁੱਲ ਦਿੰਦੀਆਂ ਹਨ ਉਨ੍ਹਾਂ ਨੂੰ ਰੱਦ ਕਰਾਉਣ,ਝੋਨੇ ਦੀ ਖ਼ਰੀਦ ਬਿਨਾ ਕਿਸੇ ਸ਼ਰਤ ਦੇ ਕਰਾਉਣ,ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਾਉਣ ਲਈ,ਹਰ ਪ੍ਰਕਾਰ ਦਾ ਮਾਫ਼ੀਆ ਖ਼ਤਮ ਕਰਨ ਆਦਿ ਮੰਗਾ ਨੂੰ ਲੈ ਕੇ 28 ਸਤੰਬਰ ਤੋਂ ਡੀਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਿਸ ਵਿੱਚ ਪਹਿਲੇ ਦੋ ਦਿਨ ਬੀਬੀਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਵੇਗੀ।

ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਵਰਗਾ ਨੂੰ ਇਸ ਮੋਰਚੇ ‘ਚ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਅੱਜ ਦੇ ਇਕੱਠ ਦੀ ਸਟੇਜ ਬੀਬੀਆਂ ਵੱਲੋਂ ਚਲਾਈ ਗਈ। ਇਸ ਮੌਕੇ ਰੁਪਿੰਦਰ ਕੌਰ,ਪਲਵਿੰਦਰ ਕੌਰ ਅਬਦਾਲ,ਰਾਜੀ ਮਹਿਣੀਆ, ਕੁਲਵੰਤ ਕੌਰ ਤਲਵੰਡੀ,ਬਲਰਾਜ ਕੌਰ,ਪਲਵਿੰਦਰ ਕੌਰ ਝੰਡੇ,ਬਲਵਿੰਦਰ ਕੌਰ ਝਾਮਕਾ,ਸਵਿੰਦਰ ਕੌਰ ਰੂਪੋਵਾਲੀ, ਗੁਰਭੇਜ ਸਿੰਘ ਝੰਡੇ,ਮੇਜਰ ਸਿੰਘ ਅਬਦਾਲ,ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Spread the love