ਜਲਾਲਾਬਾਦ, 24ਸਤੰਬਰ

ਕੋਵਿਡ 19 ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਭਰਤੀ ਕੀਤੇ ਗਏ ਵੱਖ-ਵੱਖ ਕੈਟਾਗਰੀ ਦੇ ਸਟਾਫ਼ ਦੀਆਂ ਸੇਵਾਵਾਂ ਤੋਂ 30 ਸਤੰਬਰ ਨੂੰ ਖ਼ਤਮ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਰੋਸ ‘ਚ ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਜਲਾਲਾਬਾਦ ਤੇ ਫ਼ਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ ਸਿਹਤ ਕਾਮਿਆਂ ਨੇ ਐਫ.ਐਫ ਰੋਡ ’ਤੇ ਅਣਮਿਥੇ ਸਮੇਂ ਦੀ ਹੜਤਾਲ ਕਰ ਕੇ ਅੱਜ ਤੀਸਰੇ ਦਿਨ ਵੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਗੇਟ ਸਾਹਮਣੇ ਪੈਰਾ ਮੈਡੀਕਲ ਯੂਨੀਅਨ ਬੀ.ਐਫ.ਯੂ.ਐੱਚ.ਕਿ ਯੂਨੀਅਨ ਦੇ ਵੱਲੋਂ ਹੋਰ ਭਾਰਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਮੈਡਮ ਅਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਕੋਵਿਡ 19 ਦੌਰਾਨ ਭਰਤੀ ਕੀਤਾ ਗਿਆ ਸਟਾਫ਼ ਜਿਨ੍ਹਾਂ ਬਾਰੇ ਡਾਇਰੈਕਟਰ ਮੈਡੀਕਲ ਅਤੇ ਖੋਜ ਚੰਡੀਗੜ੍ਹ ਪੰਜਾਬ ਵੱਲੋਂ ਬੀਤੇ ਦਿਨੀਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਅਤੇ ਜਿਸ ਦੇ ’ਚ 822 ਵੱਖ-ਵੱਖ ਵਰਗਾਂ ਦੇ ਕਰਮਚਾਰੀਆਂ ਨੂੰ 30 ਸਤੰਬਰ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਜਾ ਰਿਹਾ ਹੈ ਅਤੇ ਜਿਸ ਦੇ ਨਾਲ ਸਿਹਤ ਵਿਭਾਗ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਕਾਮਿਆਂ ਦੀ ਰੋਜ਼ੀ ਰੋਟੀ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਖੋਹੀ ਜਾ ਰਹੀ ਹੈ।

Spread the love