24 ਸਤੰਬਰ

ਹੁਣ ਕਰੋਨਾ ਵਾਇਰਸ ਦੇ ਵਧੇਰੇ ਖਤਰਨਾਕ ਰੂਪ ਮਿਲਣ ਦੇ ਆਸਾਰ ਨਹੀਂ ਹੈ। ਜਿਵੇਂ ਸਮਾਂ ਲੰਘੀ ਜਾਵੇਗਾ, ਉਵੇਂ ਹੀ ਵਾਇਰਸ ਘੱਟ ਘਾਤਕ ਹੋ ਜਾਵੇਗਾ ਅਤੇ ਕੋਵਿਡ ਦਾ ਪ੍ਰਭਾਵ ਕਮਜ਼ੋਰ ਹੋ ਕੇ ਮੱਠਾ ਪੈ ਜਾਵੇਗਾ।

ਇਹ ਦਾਅਵਾ ਆਕਸਫੋਰਡ-ਐਸਟਰੇਜਨੇਕਾ ਦੀ ਕਰੋਨਾ ਵਿਰੋਧੀ ਵੈਕਸੀਨ ਬਣਾਉਣ ਵਾਲੀ ਪ੍ਰੋਫੈਸਰ ਡੈਮ ਸਾਰਾਹ ਗਿਲਬਰਟ ਨੇ ਕੀਤਾ ਹੈ।

ਰਾਇਲ ਸੋਸਾਇਟੀ ਆਫ ਮੈਡੀਸਨ ਵਿਖੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਗਿਲਬਰਟ ਨੇ ਕਿਹਾ ਕਿ ਦਿਨੋ-ਦਿਨ ਵਧੇਰੇ ਪ੍ਰਤੀਰੋਧਤਾ ਪ੍ਰਾਪਤ ਕਰ ਰਿਹਾ ਹੈ, ਉਨ੍ਹਾਂ ਕਿਹਾ ਕਰੋਨਾ ਅਬਾਦੀ ‘ਚ ਜਿੰਨਾ ਫੈਲੇਗਾ, ਇਹ ਓਨਾ ਹੀ ਕਮਜ਼ੋਰ ਹੋ ਜਾਵੇਗਾ।। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਮਨੁੱਖਾਂ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਕਰੋਨਾ ਵਾਇਰਸਾਂ ਨਾਲ ਰਹਿ ਰਹੇ ਹਾਂ, ਪਰ ਕਦੇ ਵੀ ਉਨ੍ਹਾਂ ਬਾਰੇ ਜ਼ਿਆਦਾ ਨਾ ਸੋਚੋ। ਇਸੇ ਤਰ੍ਹਾਂ ਇੱਕ ਸਮਾਂ ਆਵੇਗਾ ਜਦੋਂ ਅਸੀਂ ਸਾਰਸ-ਸੀਓਵੀ-2 (ਕੋਵਿਡ) ਬਾਰੇ ਜ਼ਿਆਦਾ ਚਿੰਤਾ ਨਹੀਂ ਕਰਾਂਗੇ।

ਗਿਲਬਰਟ ਨੇ ਕਿਹਾ ਭਲਾ ਅਜੇ ਕਰੋਨਾ ਦੀ ਲਾਗ ਹੈ, ਪਰ ਇਸ ਦੇ ਫੈਲਣ ਲਈ ਬਹੁਤ ਸਾਰੀਆਂ ਨਵੀਆਂ ਥਾਵਾਂ ਨਹੀਂ ਬਚੀਆਂ ਹਨ। ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ‘ਚ 59 ਸਾਲਾ ਪ੍ਰੋਫੈਸਰ ਗਿਲਬਰਟ ਦੀ ਅਗਵਾਈ ਵਾਲੀ ਟੀਮ ਨੇ ਹੀ ਕਰੋਨਾ ਵੈਕਸੀਨ ਕੋਵੀਸ਼ੀਲਡ ਵਿਰੋਧੀ ਬਣਾਈ ਹੈ । ਉਨ੍ਹਾਂ ਕਿਹਾ ਕਿ ਹੁਣ ਕਰੋਨਾ ਵਾਇਰਸ ਦੇ ਹੋਰ ਘਾਤਕ ਰੂਪ ਸਾਹਮਣੇ ਆਉਣ ਦਾ ਕੋਈ ਕਾਰਨ ਨਹੀਂ ਹੈ।

Spread the love