ਅਮਰੀਕਾ ,24 ਸਤੰਬਰ

ਕਿਸਾਨ ਆਗੂ ਦੀ ਅਪੀਲ ਪ੍ਰਵਾਸੀ ਭਾਰਤੀਆਂ ਨੇ ਛੇਤੀ ਹੀ ਸੁਣ ਲਈ ਹੈ। ਅੱਜ ਅਮਰੀਕਾ ‘ਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਮਰੀਕੀਆਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਪਾਰਕ ਲਾਫੇਏਟ ਸਕੁਏਅਰ ਅੱਗੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ।

ਪ੍ਰਦਰਸ਼ਨਕਾਰੀਆਂ ਨੇ “ਫਾਸ਼ੀਵਾਦ ਤੋਂ ਭਾਰਤ ਨੂੰ ਬਚਾਓ” ਦੇ ਨਾਅਰੇ ਲਗਾਏ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਪ੍ਰਦਰਸ਼ਨਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ‘ਤੇ ਅਤਿਆਚਾਰ, ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਭਾਰਤ-ਪ੍ਰਸ਼ਾਸਤ ਕਸ਼ਮੀਰ ਵਿੱਚ ਸਖ਼ਤੀ ਨੂੰ ਲੈ ਕੇ ਮੋਦੀ ਦੀ ਨਿਖੇਧੀ ਕੀਤੀ।

Spread the love