ਚੰਡੀਗੜ੍ਹ, 25 ਸਤੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਤੈਅ ਹੋ ਚੁੱਕੀ ਹੈ। ਉਸ ਦਾ ਰਸਮੀ ਐਲਾਨ ਕਰਨਾ ਅਜੇ ਬਾਕੀ ਹੈ।

ਦੱਸਦੇਈਏ ਕਿ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਪੰਜਾਬ ਕੈਬਨਿਟ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਰਾਤ 2 ਵਜੇ ਤੱਕ ਵਿਚਾਰ -ਵਟਾਂਦਰਾ ਕੀਤਾ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ।

ਦੂਜੇ ਪਾਸੇ ਅੱਜ ਮੁੱਖ ਮੰਤਰੀ ਚੰਨੀ ਰਾਜਪਾਲ ਨੂੰ ਮਿਲਣ ਚਲੇ ਗਏ ਹਨ। ਮੁੱਖ ਮੰਤਰੀ ਰਾਜਪਾਲ ਨੂੰ ਮਿਲ ਕੇ ਲਿਸਟ ਦੇਣਗੇ। ਤੇ ਚੰਨੀ ਕੈਬਨਿਟ ਦਾ ਐਲਾਨ ਹੋਵੇਗਾ। ਜਿਸ ਵਿੱਚ ਕਈ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਤੇ ਕਈ ਨਵੇਂ ਚਿਹਰੇ ਐਂਟਰੀ ਕਰ ਸਕਦੇ ਹਨ। ਨਵੀਂ ਕੈਬਨਿਟ ਤਿਆਰ ਹੋ ਚੁੱਕੀ ਹੈ, ਜਿਸ ਦਾ ਐਲਾਨ ਜਲਦ ਹੀ ਹੋ ਸਕਦਾ ਹੈ।

ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਬਲਬੀਰ ਸਿੰਘ ਸਿੱਧੂ

ਸਾਧੂ ਸਿੰਘ ਧਰਮਸੋਤ

ਗੁਰਪ੍ਰੀਤ ਕਾਂਗੜ

ਸੁੰਦਰ ਸ਼ਾਮ ਅਰੋੜਾ

ਰਾਣਾ ਸੋਢੀ

ਇਨ੍ਹਾਂ ਮੰਤਰੀਆਂ ਦੀਆਂ ਸੀਟਾਂ ਬਚੀਆਂ

ਬ੍ਰਹਮ ਮਹਿੰਦਰਾ

ਮਨਪ੍ਰੀਤ ਬਾਦਲ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਸੁਖਬਿੰਦਰ ਸਿੰਘ ਸੁਖ ਸਰਕਾਰੀਆ

ਅਰੁਣਾ ਚੌਧਰੀ

ਰਜ਼ੀਆ ਸੁਲਤਾਨਾ

ਵਿਜੈ ਇੰਦਰ ਸਿੰਗਲਾ

ਭਾਰਤ ਭੂਸ਼ਣ ਆਸ਼ੂ

Spread the love