ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਦਿਨ ਹੋਈ ਬੇਅਦਬੀ ਨੂੰ ਲੈ ਕੇ ਜਿੱਥੇ ਕਿਰਤੀ ਸਿੱਖ ਸੰਘਰਸ਼ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੋਰਚਾ ਲਗਾਇਆ ਗਿਆ। ਉਸ ਮੋਰਚੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਡੇ ਸਪੁੱਤਰ ਈਮਾਨ ਸਿੰਘ ਮਾਨ ਅੱਜ ਇਸ ਮੋਰਚੇ ਵਿੱਚ ਪਹੁੰਚੇ।

ਜਿੱਥੇ ਉਨ੍ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਸ਼ਾਨੇ ਸਾਧੇ ਉੱਥੇ ਹੀ ਉਨ੍ਹਾਂ ਨੂੰ ਉਨ੍ਹਾਂ ਨੇ ਕਮੇਟੀ ਨੂੰ ਫਰਾਡ ਦੱਸਿਆ ਕਿਉਂਕਿ 328 ਸਰੂਪਾਂ ਦਾ ਸੰਗਤ ਨੂੰ ਹਿਸਾਬ ਦੇਵੇ ਕਿਉਂ ਚੋਰੀ ਕੀਤੇ ਗਏ ਹਨ ਜਾ ਵੇਚੇ ਗਏ ਹਨ।

ਉਨ੍ਹਾਂ ਦੱਸਿਆ ਕਿ ਕਮੇਟੀ ਦੀਆਂ ਚੋਣਾਂ ਨੂੰ ਹੋਏ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਇਹ ਚੋਣਾਂ ਦੁਬਾਰਾ ਨਹੀਂ ਹੋਈਆਂ ਸਮੁੱਚੇ ਸਿੱਖ ਜਗਤ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਚਾਹੁੰਦਾ ਹੈ ਜੇਕਰ ਉਹ ਕਮੇਟੀ ਮੁਕਤ ਨਹੀਂ ਹੋਣਾ ਚਾਹੁੰਦੀ ਤਾਂ ਪ੍ਰਬੰਧ ਕਿਸੇ ਹੋਰ ਕੋਲ ਦੇ ਦੇਣ ਕਿਉਂਕਿ ਇਨ੍ਹਾਂ ਦੇ ਪ੍ਰਬੰਧਾਂ ਹੇਠ ਕੁਤਾਹੀ ਵਰਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧ ਢਿੱਲੇ ਹਨ ਤਾਂ ਹੀ ਇਹ ਤੰਬਾਕੂ ਵਾਲੀ ਹਰਕਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਹੈ। ਉਨ੍ਹਾਂ ਬਾਦਲਾਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਾਦਲ ਤੰਬਾਕੂ ਕੰਪਨੀਆਂ ਤੋਂ ਹੀ ਆਪਣੀ ਪਾਰਟੀ ਵਾਸਤੇ ਚੰਦਾ ਲੈਂਦੇ ਹਨ ਜਦੋਂ ਤੱਕ ਉਹ ਪਾਰਟੀ ਫ਼ੰਡ ਲੈਣਾ ਨਹੀਂ ਛੱਡਦੇ ਤਾਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਧਾਰਮਿਕ ਸਥਾਨਾਂ ਤੇ ਬੰਦ ਹੋਣ ਦਾ ਨਾਮ ਨਹੀਂ ਲੈਣਗੀਆਂ।

ਕਮੇਟੀ ਦਾ ਫ਼ੈਸਲਾ ਜੋ ਅਧਿਕਾਰੀਆਂ ਨੂੰ ਤਬਾਦਲਾ ਕਰਨਾ ਹੈ ਉਹ ਸੰਗਤ ਨੂੰ ਅਤੇ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਪ੍ਰਬੰਧਾਂ ਦੇ ਵਿੱਚ ਕਮੀ ਹੋਣ ਕਾਰਨ ਇਸ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਅਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਅਸਤੀਫ਼ੇ ਦੇਣ ਕਿਉਂਕਿ ਉਨ੍ਹਾਂ ਦੇ ਪ੍ਰਬੰਧ ਹੇਠ ਹੀ ਇਹ ਕੁਤਾਹੀ ਵਰਤੀ ਗਈ ਹੈ।

Spread the love