ਚੰਡੀਗੜ੍ਹ, 25 ਸਤੰਬਰ

ਅੱਜ 12:30 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬਨਵਾਰੀਲਾਲ ਪੁਰੋਹਿਤ (Governor of Punjab Banwarilal Purohit ) ਨੂੰ ਮਿਲਣਗੇ।

ਸੂਤਰਾਂ ਮੁਤਾਬਿਕ ਮੁੱਖ ਮੰਤਰੀ ਤੇ ਰਾਹੁਲ ਗਾਂਧੀ ਵਿਚਾਲੇ ਹੋਈ ਕੈਬਨਿਟ ਵਿਸਥਾਰ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੇਰ ਰਾਤ 2.00 ਵਜੇ ਖ਼ਤਮ ਹੋਈ ਹੈ।

ਇਸ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਕੇ ਚੰਡੀਗੜ੍ਹ ਪਹੁੰਚ ਗਏ ਹਨ। ਤੇ 12:30 ਵਜੇ ਮੁੱਖ ਮੰਤਰੀ ਰਾਜਪਾਲ ਨਾਲ ਮੁਲਾਕਾਤ ਕਰਨਗੇ ਤੇ ਰਾਜਪਾਲ ਨੂੰ ਨਵੇਂ ਕੈਬਨਿਟ ਦੀ ਲਿਸਟ ਦੇਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਬਨਿਟ ਦਾ ‘ਚ ਵੱਡਾ ਫੇਰਬਦਲ ਕੀਤਾ ਜਾਵੇਗਾ।

Spread the love