ਨਵੀਂ ਦਿੱਲੀ, 25 ਸਤੰਬਰ

ਅੱਜ ਸੋਨਾ 45,240 ਰੁਪਏ ਪ੍ਰਤੀ 10 ਗ੍ਰਾਮ ਤੇ ਸਥਿਰ ਰਿਹਾ।

ਗੁੱਡ ਰਿਟਰਨ ਵੈੱਬਸਾਈਟ ਮੁਤਾਬਿਕ ਜੀਐੱਸਟੀ ਤੋਂ ਬਿਨਾਂ 22 ਕੈਰੇਟ ਸੋਨੇ ਦੇ ਇੱਕ ਗ੍ਰਾਮ ਦੀ ਕੀਮਤ 4,524 ਰੁਪਏ ਸੀ, ਜਦਕਿ 100 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,52,400 ਰੁਪਏ ਸੀ। ਦੱਸ ਦਈਏ ਕਿ ਕੱਲ੍ਹ 22 ਅਤੇ 24 ਕੈਰੇਟ ਸੋਨੇ ਦੀਆਂ ਕੀਮਤਾਂ ਚ 600 ਰੁਪਏ ਪ੍ਰਤੀ 100 ਗ੍ਰਾਮ ਦੀ ਗਿਰਾਵਟ ਆਈ ਸੀ, ਜੋ ਅੱਜ ਸਥਿਰ ਹੈ।

ਮਲਟੀ ਕਮੋਡਿਟੀ ਐਕਸਚੇਂਜ (ਐੱਮਸੀਐਕਸ) ਭਾਰਤ ਵਿਚ ਅੱਜ ਵਾਇਦਾ ਕਾਰੋਬਾਰ ਵਿਚ ਸੋਨਾ 128 ਫੀਸਦੀ ਡਿੱਗ ਕੇ 46,07500 ਰੁਪਏ ਤੇ ਬੰਦ ਹੋਇਆ।

ਅੱਜ ਦਿੱਲੀ ‘ਚ 10 ਗ੍ਰਾਮ 22 ਕੈਰੇਟ ਸੋਨੇ ਲਈ ਤੁਹਾਨੂੰ 43,350 ਰੁਪਏ ਦੇਣੇ ਪੈਣਗੇ, ਜਦਕਿ ਮੁੰਬਈ ਵਾਲਿਆਂ ਨੂੰ ਇਸੇ ਮਾਤਰਾ ਚ 45,240 ਰੁਪਏ ਖਰਚ ਕਰਨੇ ਪੈਣਗੇ। ਕੋਲਕਾਤਾ ਵਿੱਚ 22 ਕੈਰੇਟ ਪੀਲੀ ਧਾਤੂ ਦੇ 10 ਗ੍ਰਾਮ ਦੀ ਕੀਮਤ 45,900 ਰੁਪਏ ਹੈ, ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 48,600 ਰੁਪਏ ਹੈ। ਬੈਂਗਲੁਰੂ, ਹੈਦਰਾਬਾਦ ਅਤੇ ਕੇਰਲ ਵਰਗੇ ਦੱਖਣੀ ਸ਼ਹਿਰਾਂ ਵਿੱਚ ਖਰੀਦਦਾਰਾਂ ਲਈ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 43,200 ਰੁਪਏ ਹੈ।

Spread the love