ਉੱਤਰ ਪ੍ਰਦੇਸ਼ , 27 ਸਤੰਬਰ

ਨੋਇਡਾ ‘ਚ ਭਾਰਤ ਬੰਦ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ। ਇੱਥੇ ਕਿਸਾਨਾਂ ਵੱਲੋਂ ਵਿਸ਼ਾਲ ਰੈਲੀ ਕੱਢੀ ਜਾ ਰਹੀ ਸੀ ਪਰ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਪਰ ਕਿਸਾਨਾਂ ਨੇ ਬੈਰੀਕੇਡ ਪਾਸੇ ਕਰਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਪੁਲਿਸ ਨਾਲ ਟਕਰਾਅ ਹੋ ਗਿਆ।

ਕਿਸਾਨਾਂ ਦੀ ਗਿਣਤੀ ਬਹਤੁ ਸੀ ਕਿਸਾਨਾਂ ਨੂੰ ਰੋਕ ਪਾਉਣ ਪੁੁਲਿਸ ਲਈ ਸੰਭਵ ਨਹੀਂ ਸੀ। ਹਾਲਾਂਕਿ ਪੁਲਿਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਗੇ ਤੁਸੀਂ ਨਹੀਂ ਜਾ ਸਕਦੇ ਪਰ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਹਾਲਾਂਕਿ ਅੰਦੋਲਨ ਨੂੰ ਸ਼ਾਤਮਈ ਰੱਖਣ ਦੀ ਅਪੀਲ ਕੀਤੀ ਗਈ ਸੀ ਪਰ ਨੋਇਡਾ ‘ਚ ਝਪੜ ਹੋਈ ਹੈ।

Spread the love