ਅਬੋਹਰ, 27 ਸਤੰਬਰ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਭਾਰਤ ਬੰਦ ਦਾ ਅਸਰ ਸੂਬਾ ਪੰਜਾਬ ‘ਚ ਵੇਖਣ ਨੂੰ ਮਿਲਿਆ। ਇਸ ਦੌਰਾਨ ਜਿਥੇ ਸੜਕੀ ਆਵਾਜਾਈ ਨੂੰ ਪੂਰਨ ਤੌਰ ‘ਤੇ ਰੋਕਿਆ ਗਿਆ ਉਥੇ ਹੀ ਕਈ ਥਾਵਾਂ ‘ਤੇ ਰੇਲ ਗੱਡੀਆਂ ਨੂੰ ਵੀ ਰੋਕਿਆ ਗਿਆ।ਕੁਝ ਗੱਡੀਆਂ ਨੂੰ ਰੇਲਵੇ ਵੱਲੋਂ ਅਹਤਿਆਤ ਦੇ ਤੌਰ ‘ਤੇ ਪਿਛਲੇ ਸਟੇਸ਼ਨਾਂ ‘ਤੇ ਹੀ ਰੋਕਣਾ ਪਿਆ ।

ਜੇਕਰ ਗੱਲ ਅਬੋਹਰ ਇਲਾਕੇ ਦੀ ਕਿੱਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਨੇ ਅਬੋਹਰ -ਜੈਪੁਰ ਹਾਈਵੇ ਨੂੰ ਵੀ ਬੰਦ ਕੀਤਾ ਅਤੇ ਇਸਤੋਂ ਇਲਾਵਾ ਹੋਰ ਸੜਕਾਂ ‘ਤੇ ਵੀ ਧਰਨੇ ਲਾਏ ਗਏ ,ਟਰੈਕਟਰ ਟਰਾਲੀ ਸਣੇ ਹੋਰ ਵਾਹਨਾਂ ਰਾਹੀਂ ਸੜਕ ਨੂੰ ਰੋਕਿਆ ਗਿਆ ।

ਅਬੋਹਰ-ਜੈਪੁਰ ਹਾਈਵੇ ਤੇ ਸਥਿਤ ਖੁਈਆਂ ਸਰਵਰ ਨੇੜੇ ਵੀ ਕਿਸਾਨਾਂ ਨੇ ਧਰਨਾ ਲਾਇਆ ਜਿਥੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਰੇਬਾਜੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋ ਤੱਕ ਤਿੰਨ ਖੇਤੀ ਕਾਨੂੰਨ ਵਾਪਿਸ ਨਹੀਂ ਹੁੰਦੇ ।

ਦਿੱਲੀ ਸਰਾਏ ਰੋਹਿਲਾ – ਬੀਕਾਨੇਰ ਸੁਪਰਫਾਸਟ ਰੇਲ ਨੂੰ ਪੰਜਕੋਸੀ ਰੇਲਵੇ ਸਟੇਸ਼ਨ ‘ਤੇ ਹੀ ਰੋਕਣ ਪਿਆ ਕਿਉਂਕਿ ਇਸੇ ਟਰੈਕ ‘ਤੇ ਸਥਿਤ ਕੋਠਾ ਪੱਕੀ ( ਰਾਜਸਥਾਨ ) ‘ਤੇ ਕਿਸਾਨਾਂ ਨੇ ਇੱਕ ਰੇਲ ਗੱਡੀ ਨੂੰ ਰੋਕ ਲਿਆ ਸੀ । ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

Spread the love