ਅੰਮ੍ਰਿਤਸਰ, 27 ਸਤੰਬਰ

ਪੰਜਾਬ ਤੇ ਭਾਰਤ ਬੰਦ ਦੀ ਕਾਲ ਸਫਲ ਹੋਈ,ਅੰਮ੍ਰਿਤਸਰ ਵਿਚ 30 ਥਾਵਾਂ ਤੇ ਪੰਜਾਬ ਵਿੱਚ ਜਥੇਬੰਦੀ ਵੱਲੋਂ ਕੁੱਲ 84 ਥਾਵਾਂ ਤੇ ਰੇਲ ਤੇ ਸੜਕੀ ਆਵਾਜਾਈ ਜਾਮ,ਗੋਲਡਨ ਗੇਟ ਅਤੇ ਦੇਵੀਦਾਸਪੁਰ ਰੇਲ ਲਾਈਨ ਤੇ ਹਜ਼ਾਰਾਂ ਦੇ ਇਕੱਠ ਹੋਏ,ਕੱਲ ਡੀਸੀ ਦਫ਼ਤਰ ਮੋਰਚੇ ਵਿਚ ਪਹੁੰਚਣ ਦਾ ਦਿੱਤਾ ਸੱਦਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ 30 ਥਾਵਾਂ ਤੇ ਸੜਕੀ ਤੇ ਰੇਲ ਮਾਰਗਾਂ ਤੇ ਧਰਨੇ ਦਿੱਤੇ ਗਏ।

ਜਥੇਬੰਦੀ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਤੇ ਦੇਵੀਦਾਸ ਰੇਲ ਫਾਟਕ ਤੇ ਵੱਡੇ ਇਕੱਠ ਕੀਤੇ ਗਏ ਤੇ ਕੱਲ ਦੇ ਡੀਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚਿਆਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ,ਸਕੱਤਰ ਸਿੰਘ ਕੋਟਲਾ,ਬਲਦੇਵ ਸਿੰਘ ਬੱਗਾ, ਗੁਰਲਾਲ ਸਿੰਘ ਮਾਨ ਆਦਿ ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਭਾਰਤ ਬੰਦ ਪੰਜਾਬ ਵਿਚ 100% ਕਾਮਯਾਬ ਹੋਇਆ ਹੈ। ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ,ਮੁਲਾਜ਼ਮਾਂ, ਟਰਾਂਸਪੋਰਟਰਾਂ,ਮੰਡੀ ਕਾਮਿਆਂ ਤੇ ਆਮ ਸ਼ਹਿਰ ਵਾਸੀਆਂ ਨੇ ਇਸ ਵਿਚ ਭਰਪੂਰ ਸ਼ਮੂਲੀਅਤ ਕੀਤੀ।ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਤੇ ਐੱਮ.ਐੱਸ.ਪੀ. ਦਾ ਕਾਨੂੰਨ ਬਣਾਉਣ ਆਦਿ ਮੁੱਖ ਮੰਗਾ ਨੂੰ ਲੈ ਕੇ ਦੇਸ਼ ਭਰ ਦੀਆਂ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਸਾਂਝੀ ਕਾਲ ਦਿੱਤੀ ਸੀ,ਜਿਸ ਵਿੱਚ ਟਰੇਡ ਤੇ ਵਪਾਰ ਮੰਡਲ ਦੀਆਂ ਜਥੇਬੰਦੀਆਂ ਵੀ ਸ਼ਾਮਲ ਹੋਈਆਂ।

ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਾਉਣ ਤੱਕ ਇਹ ਅੰਦੋਲਨ ਜਾਰੀ ਰਹੇਗਾ,600 ਤੋ ਉੱਪਰ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ।ਕੱਲ 28 ਸਤੰਬਰ ਤੋਂ ਡੀਸੀ ਦਫ਼ਤਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਵਿਚ ਬੀਬੀਆਂ ਅਗਵਾਈ ਕਰਨਗੀਆਂ ਤੇ ਦੇਸ਼ ਦੇ ਸਾਰੇ ਵਰਗਾ ਨੂੰ ਇਸ ਮੋਰਚੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।ਇਸ ਮੋਰਚੇ ਵਿਚ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ ਨਾਲ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ,ਗੰਨੇ ਦਾ ਬਕਾਇਆ ਤੁਰੰਤ ਜਾਰੀ ਕਰਨ, ਮਜ਼ਦੂਰਾਂ ਦੇ ਬਿੱਲ ਬਕਾਏ ਖ਼ਤਮ ਕਰਨ ਆਦਿ ਮੁੱਖ ਮੰਗਾ ਹਨ।ਇਸ ਮੌਕੇ ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ,ਬਲਦੇਵ ਸਿੰਘ ਚੱਬਾ,ਕਿਰਪਾਲ ਸਿੰਘ,ਕੁਲਜੀਤ ਸਿੰਘ ਕਾਲੇ ਘਣੁਪੁਰ,ਕਾਬਲ ਸਿੰਘ ਵਰਿਆਮ,ਲਖਬੀਰ ਸਿੰਘ ਕੱਥੂਨੰਗਲ,ਸ਼ਮਸ਼ੇਰ ਸਿੰਘ ਛੇਹਰਟਾ,ਗੁਰਦੀਪ ਸਿੰਘ ਰਾਮ ਦੀਵਾਲੀ,ਗੁਰਮੁਖ ਸਿੰਘ,ਕੁਲਦੀਪ ਸਿੰਘ ਚੱਬਾ,ਲਖਵਿੰਦਰ ਸਿੰਘ ਦੋਬੁਰਜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Spread the love