ਮੁੰਬਈ, 27 ਸਤੰਬਰ

ਅਦਾਕਾਰ ਸਲਮਾਨ ਖਾਨ ਪਿਛਲੇ ਕੁਝ ਦਿਨਾਂ ਤੋਂ ਆਸਟਰੀਆ (Austria) ਵਿੱਚ ਆਪਣੀ ਆਉਣ ਵਾਲੀ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਕਰ ਰਹੇ ਸਨ। ਹੁਣ ਹਾਲ ਹੀ ਸਲਮਾਨ ਉਥੋਂ ਮੁੰਬਈ ਵਾਪਿਸ ਆ ਗਏ ਹਨ। ਸਲਮਾਨ ਨੂੰ ਬੀਤੇ ਕੱਲ੍ਹ ਮੁੰਬਈ ਹਵਾਈ ਅੱਡੇ ‘ਤੇ ਦੇਖਿਆ ਗਿਆ। ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਲਈਆਂ ਜੋ ਕੀ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਲਮਾਨ ਨੇ ਪੁੱਠਾ ਮਾਸਕ ਪਾਇਆ ਹੋਇਆ ਹੈ, ਜਿਸ ਲਈ ਉਨ੍ਹਾਂ ਨੂੰ ਹੁਣ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਵਾਇਰਲ ਤਸਵੀਰਾਂ ‘ਚ ਸਲਮਾਨ ਖਾਨ ਨੀਲੇ ਰੰਗ ਦੀ ਕਮੀਜ਼ ਦੇ ਅੰਦਰ ਕਾਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਹਿਨੇ ਨਜ਼ਰ ਆ ਰਹੇ ਹਨ। ਨਾਲ ਹੀ, ਉਨ੍ਹਾਂ ਨੇ ਕਾਲੇ ਰੰਗ ਦਾ ਮਾਸਕ ਪਾਇਆ ਹੋਇਆ ਹੈ, ਜਿਸ ਉੱਤੇ ‘ਐਸਕੇ’ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਦਰਅਸਲ, ਸਲਮਾਨ ਨੇ ਪੁੱਠਾ ਮਾਸਕ ਪਾਇਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਫੋਟੋਆਂ ‘ਤੇ ਟਿੱਪਣੀ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, “ਭਰਾ ਮਾਸਕ ਉਲਟਾ ਪਾਇਆ ਹੋਇਆ ਹੈ। ਦੂਜੇ ਯੂਜ਼ਰ ਨੇ ਲਿਖਿਆ, “ਪਹਿਲਾਂ ਸਿੱਧਾ ‘ਕੇਐਸ’ ਮਾਸਕ ਪਾਓ। ਇਕ ਹੋਰ ਯੂਜ਼ਰ ਨੇ ਲਿਖਿਆ, “ਕਦੇ ਮਾਸਕ ਨਾ ਪਾਉਣ ਵਾਲਾ ਇਨਸਾਨ ,ਜਦੋਂ ਮਾਸਕ ਪਾਉਂਦਾ ਹੈ ਤਾਂ ਇਵੇਂ ਹੀ ਹੁੰਦਾ ਹੈ, ਸਲਮਾਨ ਦਾ ਪੁੱਠਾ ਮਾਸਕ ਇਸਦਾ ਸਬੂਤ ਹੈ।ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੋਟੋਆਂ ‘ਤੇ ਹੋਰ ਅਜਿਹੀਆਂ ਹੀ ਟਿੱਪਣੀਆਂ ਕਰਕੇ ਸਲਮਾਨ ਨੂੰ ਟਰੋਲ ਕੀਤਾ ਹੈ।

Spread the love