ਚੰਡ੍ਹੀਗੜ , ਸਤੰਬਰ 28

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕਿ ਆਖਿਆ ਕਿ ਕਿਸਾਨੀ ਮੰਡੀਕਰਣ ਨਾਲ ਸਬੰਧਿਤ ਤਿੰਨ ਕਾਲੇ ਕਨੂੰਨਾਂ ਨੂੰ ਰੱਦ ਕਰਨ ਤੇ ਹੋਰ ਕਿਸਾਨੀ ਸਮਸਿਆਵਾਂ ਦਾ ਹੱਲ ਕਰਨ ਲਈ ਉਹ ਤੁਰੰਤ ਨਿੱਜੀ ਅਤੇ ਅਸਰਦਾਇਕ ਪਹਿਲ ਕਦਮੀ ਕਰਦਿਆਂ ਕਿਸਾਨਾਂ ਨਾਲ ਸਿੱਧੀ ਗਲਬਾਤ ਲਈ ਫੌਰੀ ਤੇ ਬਿਨਾ ਸ਼ਰਤ ਸੱਦਾ ਦੇਣ।

ਦੇਸ਼ ਭਰ ਦੇ ਕਿਸਾਨਾਂ,ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸ਼ਾਂਤਮਈ ਭਾਰਤ ਬੰਦ ਉੱਤੇ ਮੁਬਾਰਕਬਾਦ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਬੰਦ ਦੀ ਕਾਮਯਾਬੀ ਨਾਲ ਸਰਕਾਰ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਤੇ ਉਸ ਨੂੰ ਇਹ ਇਲਮ ਹੋ ਜਾਣਾ ਚਾਹੀਦਾ ਹੈ ਕਿ ਪੂਰੇ ਭਾਰਤਵਰਸ਼ ਦੇ ਲੋਕ ਆਪਣੇ ਅੰਨਦਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।

ਅਕਾਲੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿ ਕਿਹਾ ਕਿ ਜਿਹੜੇ ਤਿੰਨ ਕਾਲੇ ਕਨੂੰਨਾਂ ਕਾਰਨ ਦੇਸ਼ ਅੱਜ ਇਸ ਨਾਜ਼ੁਕ ਮੋੜ ਤੇ ਆਣ ਖਲੋਤਾ ਹੈ, ਉਹਨਾਂ ਨੂੰ ਰੱਦ ਕਰਨ ਲਈ ਸਰਕਾਰ ਤੁਰੰਤ ਪਾਰਲੀਮੈਂਟ ਦਾ ਇੱਕ ਹੰਗਾਮੀ ਸੈਸ਼ਨ ਬੁਲਾ ਕੇ ਉਹਨਾਂ ਨੂੰ ਬਿਨਾ ਸ਼ਰਤ ਰੱਦ ਕਰਨ ਲਈ ਪਹਿਲ ਕਦਮੀ ਕਰੇ [

ਸੁਖਬੀਰ ਸਿੰਘ ਬਾਦਲ ਨੇ ਅੱਗੇ ਚੱਲ ਕੇ ਕਿਹਾ ਕਿ ਜੇ ਸਰਕਾਰ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਮੰਨ ਲੈਂਦੀ ਜਦੋਂ ਸਾਡੀ ਪਾਰਟੀ ਨੇ ਇਹਨਾਂ ਕਨੂੰਨ ਦੇ ਵਿਰੋਧ ਵਿਚ ਵੋਟ ਪਾਈ ਸੀ ਤੇ ਇਹਨਾਂ ਦੇ ਵਿਰੋਧ ਵਿਚ ਕੈਬਨਿਟ ਤੋਂ ਅਸਤੀਫਾ ਦੇ ਕੇ ਭਾਜਪਾ ਨਾਲ ਆਪਣਾ ਪੁਰਾਣਾ ਗਠਜੋੜ ਤੋੜ ਲਿਆ ਸੀ , ਤਾਂ ਅੱਜ ਦੇਸ਼ ਦੇ ਹਾਲਾਤ ਉਹ ਨਾ ਹੁੰਦੇ ਜੋ ਇੱਸ ਵਕਤ ਹਨ।

ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵੱਜੋਂ ਸਰਕਾਰ ਬਿਨਾ ਹੋਰ ਦੇਰੀ ਕੀਤਿਆਂ ਕਿਸਾਨਾਂ ਨਾਲ ਬਿਨਾ ਸ਼ਰਤ ਗਲਬਾਤ ਦੁਬਾਰਾ ਸ਼ੁਰੂ ਕਰਨ ਲਈ ਸੱਦਾ ਦੇਵੇ[ ਉਹਨਾਂ ਕਿਹਾ ਕਿ ਕਿਸਾਨ ਨੇ ਕਦੇ ਭੀ ਗਲਬਾਤ ਤੋਂ ਨਾਂਹ ਨਹੀਂ ਕੀਤੀ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਸੰਘਰਸ਼ ਵਿਚ ਪੂਰੀ ਤਰਾਂ ਅੰਨਦਾਤਾ ਦੇ ਨਾਲ ਖੜਾ ਹੈ ਤੇ ਖੜਾ ਰਹੇਗਾ।

Spread the love