ਚੰਡੀਗੜ੍ਹ, 29 ਸਤੰਬਰ

ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤੀ ਹੈ।

ਵੀਡੀਓ ਜਾਰੀ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਆਖਰੀ ਸਾਹਾਂ ਤੱਕ ਹੱਕ ਅਤੇ ਸੱਚ ਦੀ ਲੜਾਈ ਲੜਦੇ ਰਹਿਣਗੇ। ਟਵਿੱਟਰ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਸਿੱਧੂ ਨੇ ਸਾਰੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ 17 ਸਾਲਾਂ ਦਾ ਇੱਕ ਰਾਜਨੀਤਿਕ ਸਫ਼ਰ ਇੱਕ ਉਦੇਸ਼ ਨਾਲ ਕੀਤਾ, ਜੋ ਕਿ ਲੋਕਾਂ ਦੀ ਬਿਹਤਰੀ ਸੀ।

ਸਿੱਧੂ ਨੇ ਕਿਹਾ ਇਹੀ ਮੇਰਾ ਧਰਮ ਸੀ, ਇਹੀ ਮੇਰਾ ਫ਼ਰਜ਼ ਸੀ। ਅੱਜ ਤਕ ਮੇਰੀ ਕਿਸੇ ਨਾਲ ਕੋਈ ਨਿੱਜੀ ਕਿੜ ਨਹੀਂ ਤੇ ਨਾ ਹੀ ਨਿਜੀ ਲੜਾਈਆਂ ਲੜੀਆਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਮੁੱਦਿਆਂ ਤੇ ਮਸਲਿਆਂ ਦੀ ਹੈ ਅਤੇ ਪੰਜਾਬ ਪੱਖੀ ਇਕ ਏਜੰਡੇ ਦੀ ਹੈ , ਜਿਸ ‘ਤੇ ਬਹੁਤ ਦੇਰ ਤੋਂ ਉਹ ਖੜ੍ਹੇ ਹਨ। ਸਿੱਧੂ ਨੇ ਕਿਹਾ ਇਸ ਏਜੰਡੇ ਨਾਲ ਪੰਜਾਬ ਦੇ ਪੱਖ ਪੂਰਨ ਲਈ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ। ਇਸ ਵਿੱਚ ਕੋਈ ਸਮਝੌਤਾ ਹੀ ਨਹੀਂ ਸੀ ਤੇ ਅਹੁਦਿਆਂ ਦਾ ਵੀ ਕੋਈ ਮਾਅਨਾ ਹੀ ਨਹੀਂ ਸੀ, ਇਹ ਮੇਰਾ ਧਰਮ ਤੇ ਮੇਰਾ ਫ਼ਰਜ਼ ਸੀ।

https://twitter.com/sherryontopp/status/1443082640689545216

Spread the love