ਅੰਮ੍ਰਿਤਸਰ, 30 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਕੱਲ੍ਹ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ, ਐੱਮ.ਪੀ. ਅਤੇ ਹੋਰ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ।
ਇਸ ਸਬੰਧੀ ‘ਚ ਸੂਬਾ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ,ਜਿਸ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਸਰਵਣ ਸਿੰਘ ਪੰਧੇਰ,ਜਸਬੀਰ ਸਿੰਘ ਪਿੱਦੀ,ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ,ਗੁਰਲਾਲ ਸਿੰਘ ਪੰਡੋਰੀ,ਰਣਜੀਤ ਸਿੰਘ ਕਲੇਰ ਬਾਲਾ,ਸਤਨਾਮ ਸਿੰਘ ਮਾਨੋਚਾਹਲ ਆਦਿ ਆਗੂ ਸ਼ਾਮਲ ਹੋਏ।
ਇਸ ਉਪਰੰਤ ਆਈ ਜੀ ਬਾਰਡਰ ਜੋਨ ਨਾਲ ਮੀਟਿੰਗ ਕੀਤੀ ਗਈ। ਆਈ.ਜੀ. ਵੱਲੋ ਉਪ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਕੇ ਮੰਨੀਆਂ ਮੰਗਾ ਲਾਗੂ ਕਰਨ ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਬਾਰੇ ਤੈਅ ਕੀਤਾ। ਜਿਸਦਾ ਐਲਾਨ ਡੀਸੀ ਅਮ੍ਰਿਤਸਰ ਅਤੇ ਆਈ.ਜੀ. ਅੰਮ੍ਰਿਤਸਰ ਵੱਲੋ ਧਰਨੇ ਦੀ ਸਟੇਜ ਤੇ ਆ ਕੇ ਉਕਤ ਫ਼ੈਸਲੇ ਬਾਰੇ ਵਿਸ਼ਵਾਸ ਦਿਵਾਇਆ ਗਿਆ।ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਡੀਸੀਜ ਵੱਲੋ ਸਰਕਾਰ ਦੀ ਤਰਫੋ ਵਿਸ਼ਵਾਸ ਦਿਵਾਇਆ।
ਅੱਜ ਉੱਪ ਮੁੱਖ ਮੰਤਰੀ ਰੰਧਾਵਾ ਜੀ ਵਲੋਂ ਜਥੇਬੰਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ 20 ਦਿਨ ਦਾ ਸਮਾਂ ਦੇਣ,ਅਸੀਂ ਸਾਰੇ ਮਸਲੇ ਹੱਲ ਕਰਾਂਗੇ,ਉਸ ਅਪੀਲ ਨੂੰ ਤੇ ਸਿਆਸੀ ਪੁਜੀਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੇ ਡੀਸੀ ਵੱਲੋ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਬਾਰੇ ਵਿਸ਼ਵਾਸ ਦਿਵਾਉਣ ਤੇ ਜਥੇਬੰਦੀ ਵੱਲੋਂ ਰੇਲ ਰੋਕੋ ਅੰਦੋਲਨ ਫਿਲਹਾਲ ਮੁਲਤਵੀ ਕੀਤਾ ਗਿਆ ਹੈ।
ਜਥੇਬੰਦੀ 20 ਅਕਤੂਬਰ ਤੋਂ ਬਾਅਦ ਸੂਬਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੇਗੀ।ਅੱਜ ਜਿਲ੍ਹਾ ਹੈਡਕੁਆਰਟਰ ਅੱਗੇ ਵਿਸ਼ਾਲ ਇਕੱਠ ਨੂੰ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ,ਬਾਜ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ,ਕੰਵਰ ਦਲੀਪ ਸਿੰਘ,ਗੁਰਲਾਲ ਸਿੰਘ ਮਾਨ, ਅਮਰਦੀਪ ਸਿੰਘ ਗੋਪੀ ਨੇ ਸੰਬੋਧਨ ਕੀਤਾ।
ਧਰਨੇ ਦੀ ਸਮਾਪਤੀ ਦੌਰਾਨ ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਹੇਠ ਚੰਨੀ ਸਰਕਾਰ ਨੂੰ 1200 ਕਰੋੜ ਦੀ ਬਿਜਲੀ ਬਕਾਇਆ ਮੁਆਫੀ ਕਰਨੀ ਪਈ ਹੈ,ਮਜਦੂਰਾਂ ਦੀ ਲੋਡ ਦੀ ਸ਼ਰਤ ਵੀ 2 ਕਿਲੋਵਾਟ ਕੀਤੀ ਗਈ ਹੈ,ਦਿੱਲੀ ਤੇ ਪੰਜਾਬ ਦੇ ਸ਼ਹੀਦਾਂ ਨੂੰ ਤੁਰੰਤ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਗਿਆ ਹੈ,ਪੰਜਾਬ ਦੇ ਕਿਸਾਨਾਂ ਮਜਦੂਰਾਂ ਉੱਤੇ ਅੰਦੋਲਨ ਦੌਰਾਨ ਪਾਏ 105 ਕੇਸ ਜਿਨ੍ਹਾਂ ਵਿੱਚੋ 65 ਵਾਪਸ ਲੈ ਲਏ ਗਏ ਹਨ ਤੇ ਬਾਕੀ 1 ਹਫਤੇ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ,ਏ.ਪੀ.ਐੱਮ.ਸੀ. ਐਕਟ ਨੂੰ ਰੱਦ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ,ਜੋ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕੀਤੀਆਂ ਸੋਧਾਂ ਨੂੰ ਵਾਪਸ ਲਵੇਗੀ।ਉਨ੍ਹਾਂ ਸਾਰੇ ਕਿਸਾਨਾਂ,ਮਜਦੂਰਾਂ, ਨੌਜਵਾਨਾਂ,ਬੀਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੋਰਚੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੰਵਲਜੀਤ ਸਿੰਘ ਵੰਨਚੜੀ,ਕੁਲਵੰਤ ਸਿੰਘ ਰਾਜਾਤਾਲ,ਲਖਵਿੰਦਰ ਸਿੰਘ ਡਾਲਾ,ਰਾਜ ਸਿੰਘ ਤਾਜੇਚੱਕ,ਕੁਲਬੀਰ ਸਿੰਘ ਲੋਪੋਕੇ,ਕੁਲਜੀਤ ਸਿੰਘ ਕਾਲੇ ਘਣੁਪੁਰ, ਸੁਖਜਿੰਦਰ ਸਿੰਘ ਹਰੜ, ਅੰਗਰੇਜ ਸਿੰਘ ਸੈਂਸਰਾ,ਕਸ਼ਮੀਰ ਸਿੰਘ ਚਾਹੜਪੁਰ,ਮੁਖਤਾਰ ਸਿੰਘ ਭੰਗਾਵਾ,ਗੁਰਭੇਜ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ,ਕੰਧਾਰ ਸਿੰਘ ਭੋਏਵਾਲ਼,ਸੁਖਦੇਵ ਸਿੰਘ ਤਰਸਿੱਕਾ,ਹਰਬਿੰਦਰ ਸਿੰਘ ਭਲਾਈਪੁਰ,ਅਮੋਲਕ ਸਿੰਘ ਟਾਂਗਰਾ, ਅਜੀਤ ਸਿੰਘ ਠੱਠੀਆਂ,ਚਰਨਜੀਤ ਸਿੰਘ ਸਫੀਪੁਰ,ਗੁਰਦੇਵ ਸਿੰਘ ਗੱਗੋਮਾਹਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।