ਨਵੀਂ ਦਿੱਲੀ, 30 ਸਤੰਬਰ

ਪੰਜਾਬ ਦੇ ਸਬਾਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡਾ ਬਿਆਨ ਦਿੱਤਾ ਹੈ।

ਕੈਪਟਨ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਵਿੱਚ ਨਹੀਂ ਜਾ ਰਹੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ ਵਿੱਚ ਵੀ ਨਹੀਂ ਰਹਿਣਗੇ ।

ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਕਾਂਗਰਸ ਛੱਡਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਨੇ 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਕਿਆਸਅਰਾਈਆਂ ਨੂੰ ਖਤਮ ਕਰ ਦਿੱਤਾ। ਇਸ ਦੌਰਾਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਆਪਣੇ ਟਵਿੱਟਰ ਅਕਾਂਟ ਤੋਂ ਹਟਾ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਇੱਕ ਦਿਨ ਬਾਅਦ, ਕੈਪਟਨ ਨੇ ਕਿਹਾ, “ਹੁਣ ਤੱਕ ਮੈਂ ਕਾਂਗਰਸ ਵਿੱਚ ਹਾਂ ਪਰ ਕਾਂਗਰਸ ਵਿੱਚ ਨਹੀਂ ਰਹਾਂਗਾ। ਮੈਂ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਾਂਗਾ।” ਕੈਪਟਨ ਨੇ ਕਿਹਾ ਕਿ 50 ਸਾਲਾਂ ਬਾਅਦ ਮੇਰੀ ਭਰੋਸੇਯੋਗਤਾ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਹ ਅਸਹਿ ਹੈ।

ਓਧਰ ਦੂਜੇ ਪਾਸੇ ਕਾਂਗਰਸ ਹਾਈਕਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਅਤੇ ਕਮਲਨਾਥ ਅਮਰਿੰਦਰ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮੰਗਲਵਾਰ ਤੋਂ ਦਿੱਲੀ ਵਿੱਚ ਰਹੇ ਕੈਪਟਨ ਨੇ ਸਪੱਸ਼ਟ ਤੌਰ ‘ਤੇ ਆਪਣੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਨਹੀਂ ਕੀਤੀ ਹੈ। “ਦੂਜੇ ਪਾਸੇ ਉਹ ਨੇਤਾਵਾਂ ਨਾਲ ਮੀਟਿੰਗਾਂ ਕਰ ਰਿਹਾ ਹੈ।

ਕੈਪਟਨ ਸਿੰਘ ਨੇ ਅੱਜ ਸਵੇਰੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਪੰਜਾਬ ਸਰਹੱਦ ‘ਤੇ ਸੁਰੱਖਿਆ ਸਥਿਤੀ ਅਤੇ ਰਾਜ ਦੇ ਰਾਜਨੀਤਿਕ ਸੰਕਟ’ ਤੇ ਦੋਵਾਂ ਵਿਚਕਾਰ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ‘ਚ ਇੰਨਾਂ ਮੁਲਾਕਾਤਾਂ ਨੂੰ ਸਿਆਸੀ ਨਜ਼ਰੀਏ ਤੋਂ ਕਾਫ਼ੀ ਮਹੱਤਪੂਰਣ ਮੰਨਿਆ ਜਾ ਰਿਹਾ ਹੈ।

18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ, ਕੈਪਟਨ ਨੇ ਕਾਂਗਰਸ ਨੂੰ ਹਾਸ਼ੀਏ ‘ਤੇ ਰੱਖਦੇ ਹੋਏ ਆਪਣਾ ਅਗਲਾ ਕਦਮ ਕੀ ਹੋਵੇਗਾ ਇਸ ਬਾਰੇ ਆਪਣਾ ਇਰਾਦਾ ਜ਼ਾਹਰ ਨਹੀਂ ਕੀਤਾ, ਪਰ ਹੁਣ ਉਨ੍ਹਾਂ ਨੇ ਅੱਗੇ ਦੀ ਤਸਵੀਰ ਸਾਫ਼ ਕਰ ਦਿੱਤੀ ਹੈ।

Spread the love