ਨਵੀਂ ਦਿੱਲੀ , 01 ਅਕਤੂਬਰ

ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਰਸਮੀ ਮੁਲਾਕਾਤ ਪੀਐਮ ਮੋਦੀ ਨਾਲ ਹੋਈ। ਇਹ ਮੁਲਾਕਾਤ ਤਕਰੀਬਣ 40 ਮਿੰਟ ਚੱਲੀ, ਜਿਸ ਤੋਂ ਬਾਅਦ ਸੀਐਮ ਚੰਨੀ ਨੇ ਬਾਹਰ ਆਕੇ ਮੀਡੀਆ ਨੂੰ ਦੱਸਿਆ ਕਿ ਓਨ੍ਹਾਂ ਨੇ ਅੰਦਰ 3 ਵੱਡੇ ਮੁੱਦਿਆ ‘ਤੇ ਪੀਐਮ ਮੋਦੀ ਨਾਲ ਚਰਚਾ ਕੀਤੀ।

ਜਿਸ ‘ਚ ਪਹਿਲਾ ਮੁੱਦਾ ਝੋਨੇ ਦੀ ਖਰੀਦ ਜੋ ਥੋੜੇ ਦਿਨਾਂ ਲਈ ਟਾਲੀ ਗਈ ਹੈ, ਜਲਦ ਉਸ ਦੀ ਸ਼ੁਰੂਆਤ ਕਰਵਾਈ ਜਾਵੇ, ਕਿਉਂਕਿ ਪੰਜਾਬ ਦੀਆਂ ਮੰਡੀਆਂ ‘ਚ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ, ਤੇ ਕਿਸਾਨਾਂ ਨੂੰ ਲੇਟ ਖਰੀਦ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਦੂਜੇ ਵੱਡੇ ਮੁੱਦੇ ਬਾਰੇ ਚੰਨੀ ਨੇ ਕਿਹਾ ਕਿ ਓਨ੍ਹਾਂ ਪੀਐਮ ਮੋਦੀ ਨੂੰ 3 ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਹੀ ਹੈ, ਕਿਉਂਕਿ ਕਿਸਾਨ ਇਸ ਤੋਂ ਖੁੱਸ਼ ਨਹੀਂ ਹਨ, ਪੰਜਾਬ ਖੇਤੀ ਸੂਬਾ ਹੈ, ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਹੈ, ਜਿਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ੍ਹ ਲਈਆਂ ਜਾਣ, ਤਾਂ ਜੋ ਪੰਜਾਬ ਅੱਗੇ ਆਰਥਿਕਤਾ ਵਜੋਂ ਵੱਧ ਸਕੇ, ਕਿਸਾਨਾਂ ਨਾਲ ਮੁੜ ਗੱਲ ਸ਼ੁਰੂ ਕਰਕੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਸੀਐਮ ਚੰਨੀ ਨੇ ਕੀਤੀ,

ਨਾਲ ਹੀ ਸੀਐਮ ਚੰਨੀ ਨੇ ਦੱਸਿਆ ਕਿ ਖੁੱਦ ਪੀਐਮ ਮੋਦੀ ਇਸ ਮਸਲੇ ਦਾ ਹੱਲ ਚਾਉਂਦੇ ਹਨ। ਪੀਐਮ ਨਾਲ ਮੁਲਾਕਾਤ ‘ਚ ਸੀਐਮ ਚੰਨੀ ਨੇ ਕਿਹਾ ਕਿ ਤੀਸਰਾ ਮੁੱਦਾ ਮੇਰਾ ਕਰਤਾਰਪੁਰ ਲਾਂਘਾ ਖੁਲਵਾਉਣ ਦਾ ਰਿਹਾ, ਜੋ ਪਿਛਲੇ ਸਮੇਂ ਕੋਵਿਡ ਦੌਰਾਨ ਬੰਦ ਕਰ ਦਿੱਤਾ ਗਿਆ ਸੀ।

Spread the love