ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਸਾਲ 2012 ਵਿੱਚ ਮੁੜ ਚੋਣ ਲੜਨ ਦੀਆਂ ਕੋਸ਼ਿਸ਼ਾਂ ਲਈ ਨਾਜਾਇਜ਼ ਫੰਡਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਫੈਸਲੇ ਦੇ ਸਮੇਂ ਸਰਕੋਜ਼ੀ ਪੈਰਿਸ ਅਦਾਲਤ ਵਿੱਚ ਮੌਜੂਦ ਨਹੀਂ ਸੀ।

ਕਾਨੂੰਨੀ ਢੰਗ ਨਾਲ ਵੱਧ ਤੋਂ ਵੱਧ 2.75 ਕਰੋੜ ਡਾਲਰ ਖਰਚ ਕੀਤੀ ਜਾ ਸਕਦੀ ਹੈ ਪਰ ਸਰਕੋਜ਼ੀ ਨੇ ਇਸ ਤੋਂ ਦੁੱਗਣੀ ਰਕਮ ਚੋਣਾਂ ਵਿੱਚ ਖਰਚ ਕੀਤੀ।

ਇਸ ਤੋਂ ਪਹਿਲਾਂ ਸਰਕੋਜ਼ੀ ਨੇ ਜੂਨ ਵਿੱਚ ਅਦਾਲਤ ਨੂੰ ਦੱਸਿਆ ਸੀ ਕਿ ਉਹ ਮੁਹਿੰਮ ਦੀ ਲੌਜਿਸਟਿਕਸ ਜਾਂ ਪੈਸਾ ਕਿਵੇਂ ਖਰਚਿਆ ਗਿਆ ਇਸ ਵਿੱਚ ਸ਼ਾਮਲ ਨਹੀਂ ਸੀ।

ਅਦਾਲਤ ਨੇ ਕਿਹਾ ਕਿ ਉਸ ਨੂੰ ਜ਼ਿਆਦਾ ਖਰਚ ਕਰਨ ਬਾਰੇ ਜਾਗਰੂਕ ਕੀਤਾ ਗਿਆ ਸੀ ਅਤੇ ਇਹ ਜ਼ਰੂਰੀ ਨਹੀਂ ਸੀ ਕਿ ਉਹ ਹਰੇਕ ਵਿਅਕਤੀਗਤ ਭੁਗਤਾਨ ਨੂੰ ਜ਼ਿੰਮੇਵਾਰ ਮੰਨਣ ਦੀ ਮਨਜ਼ੂਰੀ ਦੇਵੇ।

ਸਰਕੋਜ਼ੀ 2007 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਰਹੇ ਅਤੇ ਉਹ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਸਨ।

ਉਨ੍ਹਾਂ ਕੋਲ ਸਜ਼ਾ ਖ਼ਿਲਾਫ਼ ਅਪੀਲ ਦਾਖ਼ਲ ਕਰਨ ਦੀ ਗੁੰਜਾਇਸ਼ ਹੈ ਜਿਸ ਕਾਰਨ ਸਜ਼ਾ ਮੁਲਤਵੀ ਹੋ ਸਕਦੀ ਹੈ।

ਸਜ਼ਾ ਸੁਣਾਉਣ ਸਮੇਂ ਸਰਕੋਜ਼ੀ ਅਦਾਲਤ ’ਚ ਹਾਜ਼ਰ ਨਹੀਂ ਸਨ।

ਅਦਾਲਤ ਨੇ ਕਿਹਾ ਕਿ ਸਰਕੋਜ਼ੀ ਨਿਯਮਾਂ ਨੂੰ ਜਾਣਦੇ ਸਨ ਪਰ ਫਿਰ ਵੀ ਉਨ੍ਹਾਂ ਪ੍ਰਚਾਰ ਦੌਰਾਨ ਦੁਗਣੀ ਰਕਮ ਖ਼ਰਚੀ।

ਉਸ ਦੇ ਵਕੀਲਾਂ ਨੇ ਛੇ ਮਹੀਨੇ ਦੀ ਸਜ਼ਾ ਅਤੇ 3750 ਯੂਰੋ ਜੁਰਮਾਨੇ ਦੇ ਆਦੇਸ਼ ਸੁਣਾਉਣ ਦੀ ਮੰਗ ਕੀਤੀ ਸੀ।

ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ’ਚ ਪਹਿਲੀ ਮਾਰਚ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਅਪੀਲ ਬਕਾਇਆ ਹੋਣ ਕਰਕੇ ਉਹ ਆਜ਼ਾਦ ਹਨ।

Spread the love