ਸੰਗਰੂਰ, 02 ਅਕਤੂਬਰ

ਝੋਨੇ ਦੀ ਸਰਕਾਰੀ ਖ਼ਰੀਦ ਜੋ ਕਿ 1 ਅਕਤੂਬਰ ਤੋ ਸ਼ੁਰੂ ਹੋਣੀ ਸੀ ਪਰ ਹੁਣ ਇਹ ਖ਼ਰੀਦ 11 ਅਕਤੂਬਰ ਤੋ ਸ਼ੁਰੂ ਹੋਵੇਗੀ। ਪਰ ਇਸ ਵਿਚਾਲੇ ਹੁਣ ਮੌਸਮ ਖ਼ਰਾਬ ਹੋਣ ਕਰ ਕੇ ਹਰ ਕਿਸਾਨ ਦਾ ਚਿਹਰਾ ਮੁਰਝਾਇਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਕਿ ਸਰਕਾਰੀ ਖ਼ਰੀਦ ਦੀ ਤਰੀਕ ਲੰਮੀ ਹੋਣ ਕਰ ਕੇ ਉਨ੍ਹਾਂ ਨੂੰ ਇਹ ਡਰ ਹੈ ਕਿ ਜ਼ਿਆਦਾ ਬਾਰਸ਼ਾਂ ਹੋਣ ਕਰ ਕੇ ਕਿਤੇ ਉਨ੍ਹਾਂ ਦੀ ਕੀਤੀ ਮਿਹਨਤ ਤੇ ਪਾਣੀ ਹੀ ਨਾ ਫਿਰ ਜਾਏ। ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪ੍ਰਤੀ ਵੀ ਸਰਕਾਰ ਨਾਕਾਮ ਹੀ ਸਾਬਿਤ ਹੋ ਰਹੀ ਹੈ।

ਇਸ ਮੋਕੇ ‘ਤੇ ਕਿਸਾਨਾਂ ਨੇ ਭਾਰੀ ਬਾਰਿਸ ‘ਚ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾ ‘ਤੇ ਬੈਠੇ ਹਨ ਉੱਧਰ ਦੂਜੇ ਪਾਸੇ ਕੇਂਦਰ ਨੇ ਕਿਸਾਨਾਂ ਨੂੰ ਮੰਡੀਆਂ ‘ਚ ਰੋਲ ਦਿੱਤਾ ਹੈ ਝੋਨੇ ਦੀ ਸਰਕਾਰੀ ਖ਼ਰੀਦ 1 ਤਰੀਕ ਨੂੰ ਹੋਣੀ ਸੀ ਜੋ ਕਿ ਅੱਗੇ ਕਰ ਦਿੱਤੀ ਗਈ। ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Spread the love