ਆਸਟ੍ਰੇਲੀਆ ‘ਚ ‘ਡੇਅ ਟਾਈਮ ਸੇਵਿੰਗ’ ਨਿਯਮ ਅਨੁਸਾਰ 3 ਅਕਤੂਬਰ ਤੋਂ ਘੜੀਆਂ ਦਾ ਸਮਾਂ ਰਾਤ 2 ਵਜੇ ਇੱਕ ਘੰਟਾ ਅੱਗੇ ਹੋ ਜਾਵੇਗਾ।

ਇਹ ਬਦਲਾਓ ਬਿਜਲੀ ਦੀ ਬੱਚਤ ਅਤੇ ਗਰਮੀਆਂ ਸਰਦੀਆਂ ਦੀ ਰੁੱਤ ‘ਚ ਬਦਲਾਓ ਸਮੇਂ ਸਾਲ ‘ਚ ਦੋ ਵਾਰੀ ਸੂਰਜ ਦੀ ਰੌਸ਼ਨੀ ਦਾ ਲਾਹਾ ਲੈਣ ਲਈ ਕੀਤਾ ਜਾਂਦਾ ਹੈ।

ਦਰਅਸਲ ਸਤੰਬਰ ਦੀ ਸ਼ੁਰੂਆਤ ‘ਚ ਹੀ ਤਬਦੀਲੀ ਮਹਿਸੂਸ ਹੋਣ ਲੱਗਦੀ ਹੈ।

ਆਸਟ੍ਰੇਲੀਆ ‘ਚ ਗਰਮ ਰੁੱਤ ਦਾ ਆਗਮਨ ਹੋਵੇਗਾ ਤੇ ਅਪ੍ਰੈਲ 2022 ‘ਚ ਸਰਦ ਰੁੱਤ ਦੀ ਅਰੰਭਤਾ ਸਮੇਂ ਘੜੀਆਂ ਦਾ ਸਮਾਂ ਫਿਰ ਤੋਂ ਇਕ ਘੰਟਾ ਪਿੱਛੇ ਹੋ ਜਾਵੇਗਾ।

ਸਮਾਰਟਫੋਨ ਜਾਂ ਸਮਾਰਟ ਵਾਚ ‘ਤੇ ਸਮੇਂ ਦੀ ਤਬਦੀਲੀ ਆਪਣੇ ਆਪ ਹੋ ਜਾਵੇਗੀ ਪਰ ਘੜੀਆਂ ਦਾ ਸਮਾਂ ਖ਼ੁੁੁੁਦ ਬਦਲਣਾ ਪਵੇਗਾ।

ਇਸ ਬਦਲਾਓ ਨਾਲ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਨਾਰਦਨ ਟੈਰੀਟਰੀ ਦੇ ਸਮੇਂ ‘ਚ ਕੋਈ ਤਬਦੀਲੀ ਨਹੀਂ ਹੋਵੇਗੀ, ਜਦਕਿ ਦੱਖਣੀ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ, ਨਿਊ ਸਾਊਥਵੇਲਜ਼ ‘ਚ ਤਬਦੀਲੀ ਹੋਵੇਗੀ ।

ਮੈਲਬਰਨ ਸਿਡਨੀ ‘ਚ ਇਸ ਤਬਦੀਲੀ ਨਾਲ ਭਾਰਤ ਦੇ ਸਮੇਂ ਨਾਲ ਸਾਢੇ ਪੰਜ ਘੰਟੇ ਤੇ ਐਡੀਲੇਡ ਦੱਖਣੀ ਆਸਟ੍ਰੇਲੀਆ ‘ਚ ਪੰਜ ਘੰਟੇ ਦਾ ਫਰਕ ਹੋਵੇਗਾ।

Spread the love